ਐਕਟ੍ਰੈੱਸ ਮੈਂਡੀ ਤੱਖੜ ਦੀ ਜਾਅਲੀ ਵੀਡੀਓ : ਦੇਖੋ, ਕਿਸੇ ਦੇ ਖ਼ਿਲਾਫ਼ ਦਰਜ ਹੋਇਆ ਕੇਸ , ਕਿਸ ਨੂੰ ਕਾਬੂ ਕਰਨ ਲਈ ਹੋ ਰਹੀ ਹੈ ਛਾਪੇਮਾਰੀ
ਮੁਹਾਲੀ , 10 ਸਤੰਬਰ , 2020 : ਪੰਜਾਬੀ ਫ਼ਿਲਮਾਂ ਦੀ ਨਾਮੀ ਐਕਟ੍ਰੈੱਸ ਮਨਦੀਪ ਤੱਖੜ ਉਰਫ਼ ਮੈਂਡੀ ਤੱਖੜ ਦੀ ਜਾਅਲੀ ਵੀਡੀਓ ਵਾਇਰਲ ਕਰ ਕੇ ਉਸਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਮੁਹਾਲੀ ਪੁਲਿਸ ਛਾਪੇ ਮਾਰ ਰਹੀ ਹੈ . ਮੈਂਡੀ ਤੱਖੜ ਵੱਲੋਂ ਦਾਇਰ ਕੀਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਮੁਹਾਲੀ ਪੁਲਿਸ ਨੇ ਜੋ ਕੇਸ ਦਰਜ ਕੀਤਾ ਹੈ ਇਸ ਵਿਚ ਸਿਰਫ਼ ਇੱਕ ਨਾਮ ਮੁੱਖ ਦੋਸ਼ੀ ਵਜੋਂ ਲਿਖਿਆ ਗਿਆ ਹੈ ਉਹ ਹੈ ਗੁਰਲੀਨ ਕੌਰ ਜੋ ਕਿ ਇੱਕ ਵੈੱਬ ਟੀ ਵੀ ਚੈਨਲ ਦੀ ਐਂਕਰ ਦੱਸੀ ਜਾਂਦੀ ਹੈ . ਬਾਕੀ ਕਿਸੇ ਦਾ ਨਾਮ ਤਾਂ ਨਹੀਂ ਪਰ ਮੁਹਾਲੀ ਪੁਲਿਸ ਦੇ ਸੂਤਰਾਂ ਅਨੁਸਾਰ ਅੱਧੀ ਦਰਜਨ ਤੋਂ ਵੱਧ ਹੋਰਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ .
ਸ਼ਿਕਾਇਤ ਵਿਚ ਉਕਤ ਵੈੱਬ ਚੈਨਲ ਦਾ ਨਾਮ ਵੀ ਲਿਖਿਆ ਹੋਇਆ ਹੈ ਇਕ ਇਸ ਨੇ ਇਹ ਵੀਡੀਓ ਚਲਾਈ . ਇਹ ਅਜੇ ਬੁਝਾਰਤ ਹੈ ਕਿ ਉਕਤ ਚੈਨਲ ਦੇ ਹੋਰ ਕਿਹੜੇ ਕਰਿੰਦਿਆਂ ਦੇ ਖ਼ਿਲਾਫ਼ ਪੁਲਿਸ ਕੀ ਕਾਰਵਾਈ ਕਰਦੀ ਹੈ .
ਚੇਤੇ ਰਹੇ ਕਿ ਕਿਸੇ ਸਾਫ਼ਟਵੇਅਰ ਰਾਹੀਂ ਜਾਅਲੀ ਢੰਗ ਨਾਲ ਬਣਾਈ ਇਸ ਵੀਡੀਓ ਦੇ ਵਾਇਰਲ ਹੋਣ ਤੇ ਕਲਾਕਾਰ ਜਗਤ ਵਿਚ ਬਹੁਤ ਰੋਸ ਅਤੇ ਗ਼ੁੱਸਾ ਜ਼ਾਹਿਰ ਹੋਇਆ ਸੀ . ਮੈਂਡੀ ਤੱਖੜ ਇੱਕ ਹੋਣਹਾਰ ਅਤੇ ਉੱਭਰਦੀ ਫ਼ਿਲਮੀ ਕਲਾਕਾਰ ਹੈ.
ਪਾਠਕਾਂ ਦੀ ਸਹੂਲਤ ਲਈ ਐੱਫ ਆਈ ਆਰ ਦੇ ਕੁਝ ਹਿੱਸੇ ਹਾਜ਼ਰ ਹਨ .