ਜਗਰਾਉਂ ਮਹਾਂਪੰਚਾਇਤ ਵਿੱਚ ਭਵਾਨੀਗੜ੍ਹ ਬਲਾਕ ਦੇ ਵੱਡੀ ਗਿਣਤੀ ਵਿੱਚ ਕਿਸਾਨ ਕਰਨਗੇ ਸ਼ਮੂਲੀਅਤ: ਗੁਰਮੀਤ ਕਪਿਆਲ
- ਬੀਜੇਪੀ ਦੇ ਲੀਡਰਾ ਨੂੰ ਸਵਾਲ ਕਰਨ ਅਤੇ
ਦਲਜੀਤ ਕੌਰ
ਭਵਾਨੀਗੜ੍ਹ, 17 ਮਈ 2024: ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਜੀ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਭਵਾਨੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੱਖੀਂ 21 ਮਈ ਨੂੰ ਜਗਰਾਉਂ ਦਾਣਾ ਮੰਡੀ ਵਿਖੇ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਬਲਾਕ ਭਵਾਨੀਗੜ੍ਹ ਦੇ ਸਾਰੇ ਪਿੰਡਾਂ ਵਿਚੋਂ ਬੱਸਾ ਟਰੱਕ ਭਰ ਕੇ ਹਜ਼ਾਰਾਂ ਕਿਸਾਨ ਜਾਣਗੇ।
ਕੁਲਵਿੰਦਰ ਸਿੰਘ ਮਾਝਾ ਵਲੋਂ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੀਜੇਪੀ ਦੇ ਲੀਡਰਾ ਨੂੰ ਸ਼ਾਂਤਮਈ ਸਵਾਲ ਕੀਤੇ ਜਾਣ ਤੇ 21 ਮਈ ਦੀ ਜਗਰਾਉਂ ਦੀ ਮਹਾਂਪੰਚਾਇਤ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ ਕੀਤੀ। ਕਿਸਾਨਾਂ ਨੂੰ ਖੇਤੀਬਾੜੀ ਬਿਜਲੀ ਮਹਿਕਮੇ ਸਬੰਧੀ ਕੋਈ ਵੀ ਦਿੱਕਤ ਹੈ ਬੀ ਕੇ ਯੂ ਰਾਜੇਵਾਲ ਜੱਥੇਬੰਦੀ ਨੂੰ ਲਿਖਤੀ ਰਿਪੋਰਟ ਦਿੱਤੀ ਜਾਵੇ। ਮੀਟਿੰਗ ਦੀ ਕਾਰਵਾਈ ਬਲਾਕ ਜਰਨਲ ਸਕੱਤਰ ਗਿਆਨ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਕੁਲਵਿੰਦਰ ਸਿੰਘ ਮਾਝਾ, ਜਸਪਾਲ ਸਿੰਘ ਪ੍ਰੈੱਸ ਸਕੱਤਰ, ਬਲਜਿੰਦਰ ਸਿੰਘ ਸੰਘਰੇੜੀ, ਤੇਜਵਿੰਦਰ ਸਿੰਘ ਬਲਾਕ ਖਜਾਨਚੀ, ਕੁਲਤਾਰ ਸਿੰਘ ਘਰਾਚੋਂ, ਗੁਰਦੀਪ ਸਿੰਘ ਆਲੋਅਰਖ, ਜਸਵਿੰਦਰ ਸਿੰਘ ਕਪਿਆਲ, ਲਖਵੀਰ ਸਿੰਘ ਕਪਿਆਲ, ਸਤਿਗੁਰ ਸਿੰਘ ਬਾਦਲ ਕਲਾਂ, ਜਗਸੀਰ ਸਿੰਘ ਬਾਦਲ ਕਲਾਂ, ਹਰਦੀਪ ਸਿੰਘ ਅਤੇ ਡਾ. ਅਮਰਿਕ ਸਿੰਘ ਬਾਸੀਅਰਖ, ਸੰਸਰ ਸਿੰਘ, ਰੋਹੀ ਸਿੰਘ, ਮੈਵਾ ਸਿੰਘ ਆਲੋਅਰਖ, ਅਜਮੇਰ ਸਿੰਘ, ਕਰਮ ਸਿੰਘ ਮਾਝਾ, ਕੁਲਜੀਤ ਸਿੰਘ ਨਾਗਰਾ, ਮਨਦੀਪ ਸਿੰਘ ਨਾਗਰਾ, ਭੋਲਾ ਸਿੰਘ ਨਾਗਰਾ ਆਦਿ ਹਾਜ਼ਰ ਸਨ।