ਦਯਾਨੰਦ ਆਈ ਟੀ ਆਈ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਐਲੂਮੀਨੀ ਐਸੋਸੀਏਸ਼ਨ ਦਾ ਕੀਤਾ ਗਠਨ
ਅੰਮ੍ਰਿਤਸਰ, 17 ਮਈ 2024 - ਅਮਿਤ ਤਲਵਾਰ ਡਾਇਰੈਕਟਰ ਤਕਨੀਕੀ ਸਿੱਖਿਆ ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਦਇਆਨੰਦ ਆਈਟੀਆਈ ਅੰਮ੍ਰਿਤਸਰ ਦੇ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਐਲੂਮੀਨੀ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ l ਜਿਸ ਦੇ ਵਿੱਚ ਇਸ ਸ਼ਹਿਰ ਦੇ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ ਹੋਟਲਰ ਅਤੇ ਪ੍ਰਧਾਨ ਹੋਲਸੇਲ ਕਲੌਥ ਮਰਚੈਂਟ ਐਸੋਸੀਏਸ਼ਨ ਨੂੰ ਚੇਅਰਮੈਨ ਅਤੇ ਸ੍ਰੀ ਅਸ਼ੋਕ ਕੰਧਾਰੀ ਐਮਡੀ ਫੈਸ਼ ਲਾਈਨ ਉਦਿੋਗਪਤੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਉਹਨਾਂ ਤੋਂ ਇਲਾਵਾ ਇਸ ਸੰਸਥਾ ਦੇ ਪੁਰਾਣੇ ਸਿਖਿਆਰਥੀ ਹਾਜ਼ਰ ਸਨ l ਸ੍ਰੀ ਮੋਤੀ ਭਾਟੀਆ ਨੇ ਆਪਣੇ ਭਾਸ਼ਣ ਦੇ ਵਿੱਚ ਸਿਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜਦੋਂ ਵੀ ਇਨਾ ਸਿਖਿਆਰਥੀਆਂ ਨੂੰ ਕਿਸੇ ਦਿਸ਼ਾ ਨਿਰਦੇਸ਼ਾਂ ਦੀ ਜਰੂਰਤ ਹੋਵੇਗੀ ਤਾਂ ਉਹ ਆਪਣੀ ਤਜਰਬੇ ਦੇ ਨਾਲ ਇਹਨਾਂ ਵਿਦਿਆਰਥੀਆਂ ਦੇ ਕੰਮ ਆਉਣਗੇ ਅਤੇ ਇਹਨਾਂ ਨੂੰ ਇੰਡਸਟਰੀ ਦੇ ਵਿੱਚ ਲਗਵਾਉਣ ਦੇ ਨੌਕਰੀ ਲਗਵਾਉਣ ਦੇ ਪੂਰੇ ਯਤਨ ਕਰਨਗੇ l
ਉਨਾਂ ਨੇ ਸਿਖਿਆਰਥੀਆਂ ਨੂੰ ਬਹੁਤ ਹੀ ਮੋਟੀਵੇਸ਼ਨਲ ਕਹਾਣੀਆਂ ਦੇ ਦੁਆਰਾ ਉਨਾਂ ਦਾ ਮਨੋਬਲ ਵਧਾਇਆ l ਇਸ ਮੌਕੇ ਤੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਇਹਨਾਂ ਉਦਿੋਗਪਤੀਆਂ ਦਾ ਸਵਾਗਤ ਕਰਦਿਆਂ ਹੋਇਆ ਦੱਸਿਆ ਕਿ ਇਹ ਸੰਸਥਾ ਪੰਜਾਬ ਦੀ ਸਭ ਤੋਂ ਪੁਰਾਣੀ ਸੰਸਥਾ ਹੈ ਲੇਕਿਨ ਇਸ ਸੰਸਥਾ ਦਾ ਰੱਖ ਰਖਾਵ ਨਾ ਹੋਣ ਦੇ ਕਾਰਨ ਇਸ ਦੀ ਹਾਲਤ ਇਸ ਸਮੇਂ ਬਹੁਤ ਬੁਰੀ ਹੋ ਰਹੀ ਹੈ ਲੇਕਿਨ ਇੱਥੇ ਬਹੁਤ ਸਾਰੇ ਤਕਨੀਕੀ ਕੋਰਸ ਚਲਦੇ ਹਨ l ਇਥੋਂ ਬਹੁਤ ਸਾਰੇ ਸਿਖਿਆਰਥੀ ਕੋਰਸ ਕਰਕੇ ਤਕਰੀਬਨ ਸਾਰੇ ਸਰਕਾਰੀ ਮਹਿਕਮਿਆਂ ਦੇ ਵਿੱਚ ਲਾਈਨ ਮੈਨ ਜੇ ਈ ,ਐਸਡੀਓ, ਐਕਸੀਅਨ ਮੈਨੇਜਰ ਡਿਪਟੀ ਮੈਨੇਜਰ ਸੁਪਰਵਾਈਜ਼ਰ ਡਰਾਫਟਸਮੈਨ ਦੀਆਂ ਪਦਵੀਆਂ ਤੇ ਪਹੁੰਚੇ ਹਨ ਅਤੇ ਬਹੁਤ ਸਾਰਿਆਂ ਨੇ ਆਪਣੀ ਕੰਮ ਸ਼ੁਰੂ ਕੀਤਾ ਹੋਇਆ ਹੈ l
ਉਨਾਂ ਨੇ ਸਵਾਗਤ ਕਰਦਿਆਂ ਹੋਇਆਂ ਦੱਸਿਆ ਕਿ ਇਸ ਐਸੋਸੀਏਸ਼ਨ ਦੇ ਵਿੱਚ ਸ੍ਰੀ ਗੌਰਵ ਸਹਿਗਲ ਜੋ ਕਿ ਇਸ ਸੰਸਥਾ ਦੇ ਸਿਖਿਆਰਥੀ ਰਹੇ ਹਨ ਅਤੇ ਅੱਜ ਸ਼ਹਿਰ ਦੇ ਵਿੱਚ ਬਹੁਤ ਅੱਛੇ ਆਰਕੀਟੈਕਟ ਹਨ ਉਹਨਾਂ ਨੂੰ ਪੈਟਰਨ ਬਣਾਇਆ ਗਿਆ ਅਤੇ ਹੋਰ ਬਹੁਤ ਸਾਰੇ ਸਟੂਡੈਂਟਸ ਉਥੇ ਮੌਜੂਦ ਸਨ ਇਸ ਮੌਕੇ ਤੇ ਸਾਬਕਾ ਟ੍ਰੇਨਿੰਗ ਅਫਸਰ ਸ੍ਰੀ ਗੁਰਦੇਵ ਸਿੰਘ ਅਤੇ ਰਵਿੰਦਰ ਸਿੰਘ ਅਤੇ ਉਥੇ ਮੌਜੂਦ ਪ੍ਰਿੰਸੀਪਲ ਜੀਆਈਜੀਟੀ ਸ਼੍ਰੀ ਬਰਿੰਦਰਜੀਤ ਸਿੰਘ ਅਤੇ ਉਹਨਾਂ ਦੇ ਨਾਲ ਇਸ ਸੰਸਥਾ ਦੇ ਸ਼੍ਰੀ ਸੁਖਦੇਵ ਸਿੰਘ ਟ੍ਰੇਨਿੰਗ ਅਫਸਰ, ਕਮਲ ਕਾਂਤ ਟ੍ਰੇਨਿੰਗ ਅਫਸਰ ਅਤੇ ਇਸ ਪ੍ਰੋਗਰਾਮ ਦੇ ਕਨਵੀਨਰ ਸ੍ਰੀ ਰਵਿੰਦਰ ਸਿੰਘ, ਨਵਜੋਤ ਸ਼ਰਮਾ, ਚੰਨਪ੍ਰੀਤ ਸਿੰਘ, ਰਣਜੀਤ ਸਿੰਘ, ਜੁਗਰਾਜ ਸਿੰਘ ਲਾਲ ਚੰਦ, ਸਟਾਫ ਅਤੇ ਸਿਖਿਆਰਥੀ ਮੌਜੂਦ ਸੀl