8 ਜ਼ਿਲਿਆਂ ਵਿੱਚ 14 ਥਾਵਾਂ ਤੇ ਮੁੜ ਪੋਲਿੰਗ ਦੇ ਹੁਕਮ
80.38% ਵੋਟਰਾਂ ਨੇ ਕੀਤੀ ਆਪਣੇ ਅਧਿਕਾਰ ਦੀ ਵਰਤੋਂ
ਚੰਡੀਗੜ੍ਹ, 31 ਦਸੰਬਰ, 2018 : ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 8 ਜ਼ਿਲਿਆਂ ਦੇ 14 ਬੂਥਾਂ ਉੱਤੇ ਸਰਪੰਚ ਅਤੇ ਪੰਚ ਲਈ ਮੁੜ ਵੋਟਾਂਂਂ ਪਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ 80.38% ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।ਮਾਨਸਾ ਵਿੱਚ ਸਭ ਤੋਂ ਵੱਧ 88.21% ਅਤੇ ਸਭ ਤੋਂ ਘੱਟ ਪੋਲਿੰਗ ਤਰਨਤਾਰਨ ਵਿੱਚ 66.14 % ਹੋਈ।
ਜਿਨ•ਾ ਬੂਥਾਂ ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉੱਥੇ ਵੋਟਾਂ ਦੌਰਾਨ ਗੜ ਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 14 ਥਾਵਾਂ ਉੱਤੇ ਭਲਕੇ 2 ਜਨਵਰੀ 2019 ਨੂੰ ਮੁੜ ਵੋਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇ ਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗਰਾਮ ਪੰਚਾਇਤ ਦਾਲੇਹ ਦੀ ਸਮੁੱਚੀ ਪੰਚਾਇਤ, ਜ਼ਿਲ•ਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੀ ਗਰਾਮ ਪੰਚਾਇਤ ਬਜੁਰਗਵਾਲਾ ਦੀ ਸਮੁੱਚੀ ਪੰਚਾਇਤ ਅਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾਂ ਪੈਣਗੀਆਂ ਜਦਕਿ ਫ਼ਿਰੋਜਪੁਰ ਜ਼ਿਲ•ੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਸਮੁੱਚੀ ਗਰਾਮ ਪੰਚਾਇਤ ਅਤੇ ਇਸੇ ਬਲਾਕ ਅਧੀਨ ਆਉਂਦੇ ਨਾਨਕਪੁਰਾ ਪਿੰਡ ਦੇ ਮੁਹੱਲਾ ਨਾਨਕਪੁਰਾ ਵਿੱਚ ਮੁੜ ਵੋਟਾਂ ਪੈਣਗੀਆਂ।
ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ਪੈਂਦੇ ਪਿੰਡ ਦੇਵਤਵਾਲ ਦੀ ਸਮੁੱਚੀ ਗਰਾਮ ਪੰਚਾਇਤ ਲਈ ਵੋਟਾਂ ਪੈਣਗੀਆਂ।ਪਟਿਆਲਾ ਜ਼ਿਲ੍ਹੇ ਦੇ ਘਨੌਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਸਮੁੱਚੀ ਗਰਾਮ ਪੰਚਾਇਤ ਲਈ ਮੁੜ ਵਟਾ ਪੈਣਗੀਆਂ। ਜਲੰਧਰ ਦੇ ਗਰਾਮ ਪੰਚਾਇਤ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 07 ਵਿੱਚ ਮੁੜ ਵੋਟਾਂ ਪੈਣਗੀਆਂ।ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਿੰਡ ਟਰੜਕ ਅਤੇ ਘਟੌਰ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ।
ਰਾਜ ਭਰ ਵਿਚੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ 75.16%, ਬਠਿੰਡਾ ਵਿੱਚ 84.75%, ਬਰਨਾਲਾ 81%, ਫ਼ਿਰੋਜ਼ਪੁਰ 81%, ਫ਼ਤਿਹਗੜ੍ਹ• ਸਾਹਿਬ 83.89%,ਫ਼ਰੀਦਕੋਟ 83.15%, ਫ਼ਾਜ਼ਿਲਕਾ 86%, ਗੁਰਦਾਸਪੁਰ 78%,ਹੁਸ਼ਿਆਰਪੁਰ 74.10%, ਜਲੰਧਰ 75.21%, ਕਪੂਰਥਲਾ 77.03%,ਲੁਧਿਆਣਾ 77.92%, ਮੋਗਾ 81.21%,ਸ਼੍ਰੀ ਮੁਕਤਸਰ ਸਾਹਿਬ 84.32%, ਮਾਨਸਾ 88.21%, ਪਟਿਆਲਾ 82%,ਪਠਾਨਕੋਟ 82%,ਰੂਪਨਗਰ 81.6%,ਸੰਗਰੂਰ 86.55%, ਸਾਹਿਬਜ਼ਾਦਾ ਅਜੀਤ ਸਿੰਘ ਨਗਰ 84%,ਸ਼ਹੀਦ ਭਗਤ ਸਿੰਘ ਨਗਰ 75.22% ਅਤੇ ਤਰਨਤਾਰਨ ਵਿੱਚ 66.14 % ਵੋਟਿੰਗ ਹੋਈ