ਮਲੇਰਕੋਟਲਾ ਵਿਚ ਸਮੁੱਚੇ ਅਕਾਲੀਆਂ ਵਲੋਂ ਪਰਮਿੰਦਰ ਢੀਂਡਸਾ ਦੀ ਹਾਜ਼ਰੀ ਵਿੱਚ ਇਕਜੁੱਟਤਾ ਦਾ ਦਾਅਵਾ
ਦੋਵੇਂ ਤੜਿਆਂ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸਾਰੇ ਅਕਾਲੀ ਧੜਿਆਂ ਦੀ ਮੀਟਿੰਗ ਵਿਚ ਤਕੜੇ ਹੋ ਕੇ ਚੋਣਾਂ ਲੜਨ ਦਾ ਐਲਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਮਾਰਚ 2024 : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਜ਼ਬਰਦਸਦ ਹੁਲਾਰਾ ਮਿਲਿਆ ਜਦ ਜ਼ਿ਼ਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਮਾਲੇਰਕੋਟਲਾ ਕਲੱਬ ਵਿਖੇ ਇਕਜੁਟਤਾ ਦਾ ਐਲਾਨ ਕਰਦਿਆਂ ਤਕੜੇ ਹੋ ਕੇ ਲੋਕ ਸਭਾ ਚੋਣਾਂ ਲੜਨ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਦਾ ਅਹਿਦ ਲਿਆ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਅਤੇ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਦੇ ਨਾਹਿਰਆਂ ਦੀ ਗੂੰਝ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਸ. ਇਕਬਾਲ ਸਿੰਘ ਝੂੰਦਾਂ,ਸਾਬਕਾ ਕੈਬਨਿਟ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਅਤੇ ਹਲਕਾ ਮਾਲੇਰਕੋਟਲਾ ਦੀ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਪਣੇ-ਅਪਣੇ ਭਾਸ਼ਨਾਂ ਵਿਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ, ਪੰਥ ਅਤੇ ਪੰਜਾਬੀਆਂ ਦੇ ਹਿਤਾਂ ਦੀ ਰੱਖਿਆ ਕਰਨ ਲਈ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਪੂਰੀ ਤਾਕਤ ਨਾਲ ਲੋਕ ਸਭਾ ਚੋਣਾਂ ਲੜੀਆਂ ਜਾਣ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਲਈ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ ਕਿਉਂਕਿ ਆਪਸੀ ਦੂਰੀਆਂ ਮਿਟਾ ਕੇ ਸਾਡੇ ਵੱਡੇ-ਛੋਟੇ ਲੀਡਰ ਇਕ ਮੰਚ ਉਪਰ ਇਕੱਠੇ ਹੋ ਗਏ ਹਨ। ਅਕਾਲੀ ਨੇਤਾਵਾਂ ਨੇ ਕਿਹਾ ਕਿ ਇਹ ਸਮਾਂ ਘਰਾਂ ਵਿਚ ਬੈਠਣ ਦਾ ਨਹੀਂ, ਬਲਕਿ ਅਪਣੇ ਸੂਬੇ ਨੂੰ ਤਬਾਹੀ ਤੋਂ ਬਚਾਉਣ ਲਈ ਘਰਾਂ ਵਿਚੋਂ ਨਿਕਲ ਕੇ ਅਕਾਲੀ ਦਲ ਦੇ ਝੰਡੇ ਹੇਠ ਇਕੱਤਰ ਹੋਣ ਦਾ ਹੈ। ਸਾਬਕਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅਪਣੇ ਸਾਥੀਆਂ ਨੂੰ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਕੰਮ ਕਰਨ। ਜ਼ਿਕਰਯੋਗ ਹੈ ਕਿ ਸੰਯੁਕਤ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵੇਂ ਤੋਂ ਬਾਅਦ ਸ.ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਹਲਕੇ ਦਾ ਦੌਰਾ ਕਰਕੇ ਅਪਣੇ ਵਰਕਰਾਂ ਨੂੰ ਸ਼ੋ੍ਮਣੀ ਅਕਾਲੀ ਦਲ ਨਾਲ ਤੋਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਉਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸ. ਤਰਲੋਚਨ ਸਿੰਘ ਧਲੇਰ ਦੀ ਪ੍ਰਧਾਨਗੀ ਹੇਠ ਦੋਹਾਂ ਧੜਿਆਂ ਦੀ ਪਹਿਲੀ ਸਾਂਝੀ ਮੀਟਿੰਗ ਰੱਖੀ ਗਈ ਸੀ।
ਬਾਅਦ ਵਿੱਚ ਗੱਲਬਾਤ ਕਰਦਿਆਂ ਢੀਡਸਾ ਪਰਿਵਾਰ ਦੇ ਅਤੀ ਨਜ਼ਦੀਕੀ ਹਾਜੀ ਮੁਹੰਮਦ ਤੂਫੈਲ ਮਲਿਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਵਿੱਚ ਗਠਜੋੜ ਹੋਣਾ ਪੰਜਾਬ ਲਈ ਪਹਿਲਾ ਦੀ ਤਰ੍ਹਾਂ ਲਾਹੇਵੰਦ ਸਾਬਤ ਹੋਵੇਗਾ,ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਸ ਨੇਤਾ ਨੂੰ ਵੀ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਦਾਨ ਵਿਚ ਉਤਾਰੇਗਾ, ਇਕਜੁਟਤਾ ਅਤੇ ਸਖ਼ਤ ਮਿਹਨਤ ਨਾਲ ਉਸ ਉਮੀਦਵਾਰ ਨੂੰ ਜਿਤਾਉਣ ਲਈ ਇੱਕਜੁੱਟਤਾ ਨਾਲ ਹੰਭਲਾ ਮਾਰਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ,ਸਾਬਕਾ ਮੰਤਰੀ ਚੌਧਰੀ ਅਬਦੁਲ ਗਫ਼ਾਰ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਜਥੇਦਾਰ ਜਸਬੀਰ ਸਿੰਘ ਦਿਉਲ,ਜਥੇਦਾਰ ਸੁੱਖਜੀਵਨ ਸਿੰਘ ਸਰੌਦ, ਚੌਧਰੀ ਮੁਹੰਮਦ ਸੁਲੇਮਾਨ ਨੋਨਾ,ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸ. ਗੁਰਮੇਲ ਸਿੰਘ ਨੌਧਰਾਣੀ,ਡਾ. ਸਿਰਾਜ ਚੱਕ, ਸਾਬਕਾ ਕੌਂਸਲਰ ਡਾ. ਜ਼ਾਹਿਦ, ਅਕਾਲੀ ਦਲ ਦੇ ਸਰਕਲ ਪ੍ਰਧਾਨ ਇਕਬਾਲ ਬਾਲਾ, ਚੌਧਰੀ ਮੁਹੰਮਦ ਸ਼ਮਸ਼ਾਦ, ਸਾਬਕਾ ਸ਼ਹਿਰੀ ਪ੍ਰਧਾਨ ਸ਼ਫ਼ੀਕ ਚੌਹਾਨ, ਸਰਕਲ ਪ੍ਰਧਾਨ ਸ. ਮਨਦੀਪ ਸਿੰਘ ਮਾਣਕਵਾਲ, ਸ. ਰਾਜਪਾਲ ਸਿੰਘ ਰਾਜੂਚੱਕ, ਜਥੇਦਾਰ ਹਰਦੇਵ ਸਿੰਘ ਸਹੇਕੇ, ਐਡਵੋਕੇਟ ਹਰਦੀਪ ਸਿੰਘ ਖਟੜਾ, ਜਥੇਦਾਰ ਮੇਘ ਸਿੰਘ ਗੁਆਰਾ, ਸ. ਗੁਰਦੀਪ ਸਿੰਘ ਵਧਰਾਵਾਂ, ਡਾ. ਜੱਗੀ, ਕਮਲਜੀਤ ਹੱਥਣ, ਯੂਥ ਆਗੂ ਰਵੀ ਬੱਗਣ, ਅਬਦੁਲ ਰਹਿਮਾਨ, ਸ਼ਿਵਮ ਮਟਕਣ, ਖ਼ਲਿਕ ਕੁਰੈਸ਼ੀ ਕੇਟਨ, ਰਜਨੀਸ਼ ਰਿੱਖੀ, ਮੁਹੰਮਦ ਅਰਸ਼ਦ ਪੀਚੀ ਮਾਲੇਰ, ਯਾਸੀਨ ਅਹਿਮਦੀਨ, ਅਬਦੁਲ ਸੱਤਾਰ ਬੇਰੀਵਾਲਾ, ਮਹਿਮੂਦ ਲਾਹੌਰੀ, ਕਾਕਾ ਚੌਧਰੀ ਮੈਡੀਕਲ ਸਟੋਰ, ਮੁਹੰਮਦ ਅਸਲਮ ਰਾਜਾ, ਰਜਨੀਸ਼ ਰਿੱਖੀ, ਕੁਲਦੀਪ ਸਿੰਘ ਨੰਬਰਦਾਰ, ਕਾਲਾ ਕੁਠਾਲਾ, ਡਾ. ਮੁਹੰਮਦ ਮੁਸ਼ਤਾਕ, ਜਮੀਲ ਕਾਨੂੰਗੋ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਬਾਲਾ, ਹਾਜੀ ਸ਼ੌਕਤ ਅਲੀ, ਡਾ.ਮੁਹੰਮਦ ਅਰਸ਼ਦ, ਇਮਤਿਆਜ਼ ਸ਼ਮਸ਼ਾਦ ਖ਼ਾਨ, ਸਫ਼ਦਰ ਅਲੀ ਉਰਫ ਕਾਲਾ, ਉਦਯੋਗਪਤੀ ਅਮਜਦ ਅਲੀ, ਮੁਹੰਮਦ ਫ਼ੈਸਲ, ਚੌਧਰੀ ਇਲਮਦੀਨ ਮੁਨੀਮ, ਉਦਯੋਗਪਤੀ ਮਹਿਮੂਦ ਗੋਲਡਨ, ਯੂਥ ਆਗੂ ਸਰਨਾ ਚੱਠਾ, ਯੂਥ ਦਿਹਾਤੀ ਪ੍ਰਧਾਨ ਇਰਫ਼ਾਨ ਰੋਹੀੜਾ, ਜਥੇਦਾਰ ਸੁਖਦੇਵ ਮਿੱਠੇਵਾਲ, ਸ. ਜਸਪਾਲ ਸਿੰਘ ਬੋਪਾਰਾਏ, ਸ੍ਰੀਰਾਮ ਆਹਨਖੇੜੀ, ਜਥੇਦਾਰ ਦਰਸ਼ਨ ਸਿੰਘ ਅਤੇ ਅਮਰਿੰਦਰ ਸਿੰਘ ਮੰਡੀਆਂ ਤੋਂ ਇਲਾਵਾ ਅਨੇਕਾਂ ਸੀਨੀਅਰ ਅਕਾਲੀ ਆਗੂ ਮੌਜੂਦ ਸਨ।