ਪੰਜਾਬ ਵਕਫ ਬੋਰਡ ਦੇ ਮੈਂਬਰਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਚੇਅਰਮੈਨੀ ਸਬੰਧੀ ਕਿਆਸਅਰਾਈਆਂ ਦਾ ਦੌਰ
ਚੇਅਰਮੈਨੀ ਲਈ ਵਿਧਾਇਕ ਡਾ.ਰਹਿਮਾਨ, ਮੁਹੰਮਦ ਓਬੈਸ ਅਤੇ ਅਨਵਰ ਭਸੌੜ ਦੇ ਨਾਂ ਬਣੇ ਖੁੰਡ ਚਰਚਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 19 ਮਾਰਚ 2024 : ਸੂਬੇ ਏ ਪੰਜਾਬ 'ਚ ਮੁਸਲਿਮ ਹਲਕੇ ਵਜੋਂ ਜਾਣੇ ਜਾਂਦੇ ਮਾਲੇਰਕੋਟਲਾ ਵਿਧਾਨ ਸਭਾ ਖੇਤਰ ਚ ਪੰਜਾਬ ਵਕਰ ਬੋਰਡ ਦੀ ਚੇਅਰਮੈਨੀ ਕਿਸੇ ਮੰਤਰੀ ਦੇ ਅਹੁਦੇ ਤੋਂ ਘੱਟ ਨਹੀਂ ਸਮਝੀ ਜਾਂਦੀ, ਕਿਉਂਕਿ ਬੋਰਡ ਦੀ ਚੇਅਰਮੈਨੀ ਮਾਲੇਰਕੋਟਲਾ ਖੇਤਰ ਦੇ ਭਵਿੱਖ ਦਾ ਸਿਆਸੀ ਦਿਸ ਤੈਅ ਕਰਦੀ ਹੈ। ਮਾਲੇਰਕੋਟਲਾ ਦੇ ਸਿਆਸੀ ਗਲਿਆਰਿਆਂ 'ਚ ਇਹ ਗੱਲ ਵੀ ਆਮ ਹੀ ਕਹੀ ਸੁਣੀ ਜਾਂਦੀ ਹੈ ਕਿ ਸੱਤਾਧਾਰੀ ਪਾਰਟੀ ਜਿਸ ਆਗੂ ਨੂੰ ਪੰਜਾਬ ਵਕਵ ਬੋਰਡ ਦਾ ਚੇਅਰਮੈਨ ਬਣਾਉਂਦੀ ਹੈ ਉਹੀ ਆਗੂ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ 'ਚ ਉਕਤ ਪਾਰਟੀ ਦਾ ਉਮੀਦਵਾਰ ਬਣਨਾ ਲੱਗਭਗ ਤੈਅ ਹੁੰਦਾ ਹੈ।
ਰਾਜ ਸਰਕਾਰ ਵੱਲੋਂ ਨੋਟੀਫਿਕੇਸ਼ਨ ਤੇ ਜਾਰੀ ਹੋਣ ਤੋਂ ਐਨ ਪਹਿਲਾਂ ਲੰਘੇ ਦਿਨੀਂ 16 ਮਾਰਚ ਨੂੰ ਪੰਜਾਬ ਵਕਰ ਬੋਰਡ ਦੇ ਗਠਨ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਹੁਣ ਬੋਰਡ ਦੀ ਚੇਅਰਮੈਨੀ ਸਬੰਧੀ ਤਿੰਨ ਪ੍ਰਮੁੱਖ ਮੈਂਬਰਾਂ ਦੇ ਨਾਵਾਂ 'ਤੇ ਕਿਆਸਅਰਾਈਆਂ ਦੀ ਖੁੰਡ ਚਰਚਾ ਸ਼ੁਰੂ ਹੈ। ਚੇਅਰਮੈਨੀ ਪੱਖ ਤੋਂ ਸੋਚਿਆ ਜਾਵੇ ਤਾਂ ਹਾਲੇ ਤੱਕ ਤਿੰਨ ਨਾਵਾਂ 'ਤੇ ਲੋਕ ਚਰਚਾ ਸੁਣਨ 'ਚ ਆ ਰਹੀ ਹੈ। ਜਿਨ੍ਹਾਂ 'ਚ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ, ਉਦਯੋਗਪਤੀ ਮੁਹੰਮਦ ਓਬੈਸ ਅਤੇ ਡਾ. ਮੁਹੰਮਦ ਅਨਵਰ ਭਸੌੜ ਦਾ ਨਾਂ ਸ਼ਾਮਲ ਹੈ, ਜਿਨ੍ਹਾਂ 'ਚੋਂ ਕਿਸੇ ਇਕ ਨਾਂ 'ਤੇ ਸਰਕਾਰ ਦੀ ਮੋਹਰ ਲੱਗ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਅਕਾਲੀ ਕਾਂਗਰਸੀ ਸਰਕਾਰਾਂ ਮਾਲੇਰਕੋਟਲਾ ਹਲਕੇ ਤੋਂ ਜਿੱਤਣ ਵਾਲੇ ਆਪਣੇ ਪਾਰਟੀ ਵਿਧਾਇਕਾਂ ਨੂੰ ਸਰਕਾਰ ਦੇ ਕੈਬਨਿਟ 'ਚ ਲਾਜ਼ਮੀ ਜਗ੍ਹਾ ਦੇ ਕੇ ਇਕ ਤੀਰ ਨਾਲ ਦੇ ਨਿਸ਼ਾਨੇ ਲਾਉਂਦੀਆਂ ਆਈਆਂ ਹਨ।
ਇਕ ਤਾਂ ਪੰਜਾਬ ਦੇ ਮੁਸਲਮਾਨਾਂ ਨੂੰ ਸਰਕਾਰ 'ਚ ਨੁਮਾਇੰਦਗੀ ਦੇ ਕੇ ਸੈਕੂਲਰ ਹੋਣ ਦਾ ਦਾਅਵਾ ਕਰਦੇ ਹੋਏ ਇਸ ਮੁੱਦੇ 'ਤੇ ਵਿਰੋਧੀਆ ਦੇ ਮੂੰਹ ਬੰਦ ਕਰਾਉਣਾ, ਦੂਜਾ ਪੰਜਾਬ ਭਰ 'ਚ ਮੁਸਲਿਮ ਵੋਟ ਬੈਂਕ ਦਾ ਸਮਰਥਨ ਹਾਸਲ ਕਰਨਾ ਪਰ ਮੌਜੂਦਾ 'ਆਪ' ਸਰਕਾਰ ਨੇ ਮਾਲੇਰਕੋਟਲਾ ਦੇ ਮੁਸਲਿਮ ਵਿਧਾਇਕ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ। ਜਿਸ ਕਾਰਨ ਵਿਧਾਇਕ ਡਾ. ਰਹਿਮਾਨ ਦੇ ਸਮਰਥਕਾਂ 'ਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਵੀ ਹੈ।ਸਿਆਸਤ ਦੇ ਮਾਹਿਰ ਪੰਡਤਾਂ ਦਾ ਕਹਿਣਾ ਹੈ ਕਿ ਵਿਧਾਇਕ ਖੇਮੇ ਦੀ ਨਾਰਾਜ਼ਗੀ ਦੂਰ ਕਰਨ ਲਈ ਸਰਕਾਰ ਪੰਜਾਬ ਵਕਫ ਬੋਰਡ ਦੀ ਮੰਤਰੀ ਵਰਗੀ ਚੇਅਰਮੈਨਨੀ ਦਾ ਤਾਜ ਵਿਧਾਇਕ ਡਾਕਟਰ ਜਮੀਲ ਰਹਿਮਾਨ ਦੇ ਸਿਰ ਤੇ ਸਜਾ ਕੇ ਰਮਜ਼ਾਨ ਮੁਬਾਰਕ ਮਹੀਨੇ ਉਹਨਾਂ ਨੂੰ ਐਡਵਾਂਸ ਈਦ ਦਾ ਤੋਹਫਾ ਵੀ ਦੇ ਸਕਦੀ ਹੈ ਅਤੇ ਦੂਜੇ ਉਹਨਾਂ ਨੂੰ ਚੇਅਰਮੈਨ ਬਣਾ ਕੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿੱਚੋਂ ਇੱਕ ਮੰਤਰੀ ਵਜੋਂ ਬੁੱਤਾ ਸਾਰਨਾ ਵੀ ਪੰਜਾਬ ਸਰਕਾਰ ਦੀ ਮਜਬੂਰੀ ਹੋਵੇਗੀ।
ਦੂਜੇ ਪਾਸੇ ਇਲਾਕੇ ਦੇ ਨਾਮਵਰ ਉਦਯੋਗਪਤੀ ਮੁਹੰਮਦ ਓਬੇਸ ਦਾ ਨਾਂ ਚੱਲ ਰਿਹਾ ਹੈ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ 2017 ਦੀ ਵਿਧਾਨ ਸਭਾ ਚੋਣ ਲੜੀ ਸੀ ਪਰ ਕਾਂਗਰਸ ਦੀ ਰਜ਼ੀਆ ਸੁਲਤਾਨਾ ਤੋਂ ਹਾਰ ਜਾਣ ਉਪਰੰਤ ਮੁਹੰਮਦ ਓਬੇਸ ਸਰਗਰਮ ਸਿਆਸਤ ਤੋਂ ਕਥਿਤ ਕਿਨਾਰਾ ਕਰ ਗਏ ਸਨ। ਕਰੀਬ 2 ਸਾਲ ਸਿਆਸਤ ਤੋਂ ਦੂਰ ਰਹੇ ਮੁਹੰਮਦ ਓਬੈਸ ਨੂੰ ਪੰਜਾਬ ਦੀ 'ਆਪ' ਸਰਕਾਰ ਨੇ ਕਰੀਬ 3 ਮਹੀਨੇ ਪਹਿਲਾਂ ਦਸੰਬਰ 2023 'ਚ ਨਵੇਂ ਗਠਿਤ ਹੋਣ ਵਾਲੇ ਪੰਜਾਬ ਵਕਫ ਬੋਰਡ ਦੇ ਮੈਂਬਰਾਂ ਦੀ ਐਲਾਨੀ ਗਈ ਪਹਿਲੀ ਚਾਰ ਮੈਂਬਰੀ ਸੂਚੀ 'ਚ ਬਤੌਰ ਬੋਰਡ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ, ਜਦਕਿ ਚੰਦ ਦਿਨ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਜਨਾਬ ਓਬੈਸ ਦੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਵਾਈ ਗਈ ਸੀ। ਮੁਹੰਮਦ ਓਬੰਸ ਦੀ ਬੋਰਡ ਮੈਂਬਰ ਵਜੋਂ ਨਾਮਜ਼ਦਗੀ ਦਾ ਐਲਾਨ ਹੁੰਦਿਆਂ ਹੀ ਸਥਾਨਕ ਸਿਆਸੀ ਸਫਾ 'ਚ ਇਹ ਅਨੁਮਾਨ ਜਹਾਕੂਦੀਨ) ਲਾਏ ਜਾਣ ਲੱਗੇ ਸਨ ਕਿ ਵਕਫ ਬੋਰਡ ਦੀ ਚੇਅਰਮੈਨੀ ਓਬੈਸ ਸਾਹਿਬ ਦੀ ਪੱਕੀ ਹੈ। ਇਸੇ ਲਈ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਪਹਿਲਾਂ ਵਕਵ ਬੋਰਡ ਦਾ ਮੈਂਬਰ ਬਣਾਇਆ ਗਿਆ। ਜੇਕਰ ਅਜਿਹਾ ਹੁੰਦਾ ਹੈ ਤਾਂ ਹਲਕਾ ਮਾਲੇਰਕੋਟਲਾ 'ਚ ਸੱਤਾਧਾਰੀ ਪਾਰਟੀ ਦੇ ਸਿਆਸੀ ਗਲਿਆਰੇ ਇਕ ਨਵਾਂ ਦ੍ਰਿਸ਼ ਪੇਸ਼ ਕਰਦੇ ਦਿਖਾਈ ਦੇਣਗੇ, ਕਿਉਂਕਿ ਮਾਲੇਰਕੋਟਲਾ ਦੇ ਲੋਕ ਪੰਜਾਬ ਵਕਫ ਬੋਰਡ ਦੀ ਚੇਅਰਮੈਨੀ ਨੂੰ ਆਉਣ ਵਾਲੀ ਵਿਧਾਨ ਸਭਾ ਚੋਣ ਦੇ ਉਮੀਦਵਾਰ ਨਾਲ ਜੋੜ ਕੇ ਦੇਖਦੇ ਹਨ।
ਇਨ੍ਹਾਂ ਤੋਂ ਇਲਾਵਾ ਤੀਜਾ ਨਾਂ ਹੈ ਅਨਵਰ ਭਸੌੜ ਜੋ ਕਿ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰਾਂ ਵਿੱਚੋਂ ਮੰਨੇ ਜਾਂਦੇ ਹਨ ।ਮੁੱਖ ਮੰਤਰੀ ਮਾਨ ਦੇ ਚੋਣ ਹਲਕੇ ਧੂਰੀ ਨਾਲ ਸਬੰਧਤ ਹਨ ਅਤੇ ਹਲਕਾ ਧੂਰੀ 'ਚ ਮੁੱਖ ਮੰਤਰ ਚੋਣ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਮੋਢੀ ਆ ਦੀ ਕਤਾਰ 'ਚੋਂ ਦੱਸੇ ਜਾਂਦੇ ਹਨ । ਇਸ ਲਈ ਆ ਭਸੌੜ ਦੀ ਮੁੱਖ ਮੰਤਰੀ ਮਾਨ ਨਾਲ ਨੇੜਤਾ ਅਤੇ ਤਾਰ ਜੁੜਦੀ ਹੋਣਾ ਵੀ ਸੁਭਾਵਕ ਹੈ। ਇਸੇ ਕ ਉਨ੍ਹਾਂ ਨੂੰ ਵੀ ਬੋਰਡ ਦੀ ਚੇਅਰਮੈਨੀ ਦਾ ਮ= ਦਾਅਵੇਦਾਰ ਮੰਨਿਆ ਜਾ ਰਿਹਾ ਹੈ।ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਸਰਕਾਰ ਨੇ ਪੰਜਾਬ ਵਕਫ ਬੋਰਡ ਦੇ ਗਠਨ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਹੈ ਪਰ ਕੀ ਬੋਰਡ ਦਾ ਚੇਅਰਮੈਨ ਚੁਣਨ ਲਈ ਚੋਣ ਹੋਵੇਗੀ ਜਾਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਚੇਅਰਮੈਨੀ ਦਾ ਤਾਜ ਊਠ ਦੇ ਬੁੱਲ ਵਾਂਗ ਲਟਕਿਆ ਹੀ ਰਹੇਗਾ।ਭਾਵੇਂ ਇਹ ਤਾਂ ਹਾਲੇ ਭਵਿੱਖ ਦੇ ਗਰਭ 'ਚ' ਮਾਲੇਰਕੋਟਲਾ ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ਦੀ ਚੇਅਰਮੈਨੀ ਵੱਲ ਟਿਕੀਆਂ ਰਹਿਣਗੀਆਂ।