ਟਰੈਂਡਿੰਗ ਟੈਕਨਾਲੋਜੀ ਐਂਡ ਕੈਰੀਅਰ ਗਾਈਡੈਂਸ ਸਬੰਧੀ ਮਾਹਿਰ ਦਾ ਭਾਸ਼ਣ ਕਰਵਾਇਆ
ਅਸ਼ੋਕ ਵਰਮਾ
ਕੋਟਕਪੂਰਾ, 19 ਮਾਰਚ 2024: ਸਰਕਾਰੀ ਬਹੁਤਕਨੀਕੀ ਕਾਲਜ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਦੀ ਦੇਖ ਰੇਖ ਹੇਠ ਇੱਕ ਟਰੈਂਡਿੰਗ ਟੈਕਨਾਲੋਜੀ ਐਂਡ ਗਾਈਡੈਂਸ ਸਬੰਧੀ ਐਕਸਪਰਟ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਇਨਫੋਬਿਜ਼ ਬਠਿੰਡਾ ਤੋਂ ਗੁਲਬਹਾਰ ਢਿੱਲੋਂ ,ਮਾਰਕਿਟਿੰਗ ਮੈਨੇਜਰ, ਅਜੇ ਮੰਡੋਲਾ ਵੈਬ ਡਿਵੈਲਪਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟੈਕਨਾਲੋਜੀ ਦੀ ਵੱਖ ਵੱਖ ਰੁਝਾਨਾਂ ਬਾਰੇ ਦੱਸਦਿਆਂ ਹੋਇਆ ਮਨੁੱਖੀ ਜੀਵਨ ਵਿੱਚ ਟੈਕਨਾਲੋਜੀ ਦੀ ਭੂਮਿਕਾ, ਜ਼ਰੂਰਤ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਉਨ੍ਹਾਂ ਨੇ ਡਿਪਲੋਮਾ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਤ ਕੀਤਾ ਜਿਸ ਨਾਲ ਉਹਨਾਂ ਦੀ ਭਵਿੱਖ ਵਧੇਰੇ ਉੱਜਵਲ ਹੋ ਸਕਦਾ ਹੈ। ਇਸ ਮੌਕੇ ਕਾਲਜ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਮਿਸ ਪੁਨੀਤ ਮਿੱਤਲ, ਲੈਕਚਰਾਰ ਕੰਪਿ:ਇੰਜੀ: ਨੇ ਆਈ ਹੋਈ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਦੀ ਜ਼ਿੰਦਗੀ ਬਣਾ ਸਕਦੇ ਹਨ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਜਾਣਾ ਚਾਹੀਦਾ ਹੈ। ਇਸ ਮੌਕੇ ਅਨੁਪਮਾ, ਨਵਦੀਪ ਕੌਰ, ਹਰਜੀਤ ਕੌਰ, ਸਤਨਾਮ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਕਰਮਜੀਤ ਸਿੰਘ, ਗੁਰਲਾਲ ਸਿੰਘ, ਸ਼ਿਲਪਾ ਬਜਾਜ, ਰਾਜ ਕੁਮਾਰ, ਸ਼ਿਵਜੀਤ ਸੁੰਦਰ, ਲਖਵੰਤ ਸਿੰਘ, ਬਲਕਰਨ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।