ਅਮਿੱਟ ਯਾਦਾਂ ਛੱਡਦਾ ਹੋਇਆਂ ਐਨ ਐਸ ਐਸ ਦਾ ਕੈਂਪ ਹੋਇਆ ਸਮਾਪਤ
ਦਲਜੀਤ ਕੌਰ
ਮੂਨਕ, 28 ਮਾਰਚ, 2024: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀ ਵਿਖੇ ਚੱਲ ਰਹੇ ਕੈਂਪ ਦਾ ਸੱਤਵਾਂ ਦਿਨ ਸੀ ਜਿਸ ਵਿੱਚ ਵਿਦਿਆਰਥੀਆਂ ਵੱਲੋ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਗਿੱਧਾ, ਭੰਗੜਾ, ਮੋਨੋਐਕਟਿੰਗ, ਗੀਤ ਪੇਸ਼ ਕੀਤੇ ਗਏ। ਇਹ ਕੈਂਪ ਸੁਖਵਿੰਦਰ ਗਿਰ ਦੀ ਅਗਵਾਈ ਵਿੱਚ ਲਗਾਇਆ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੇ ਸਕੂਲ ਕੈਂਪਸ ਦੀ ਸਾਫ ਸਫਾਈ ਕੀਤੀ ਪਿੰਡ ਦੀ ਸਫਾਈ ਕੀਤੀ। ਪਿੰਡ ਵਿੱਚ ਵੋਟਰ ਜਾਗਰੁਕਤਾ ਰੈਲੀ ਕੱਢੀ ਗਈ। ਬੱਚਿਆਂ ਨੇ ਮੂਨਕ ਕੋਰਟ ਕੰਪਲੈਕਸ ਦਾ ਦੌਰਾ ਕੀਤਾ। ਰਾਤ ਸਮੇਂ ਨਾਟਕ ਕਰਵਾਏ ਗਏ। ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਚੰਗੇ ਨਾਗਰਿਕਾਂ ਦੇ ਗੁਣ ਪੈਦਾ ਕਰਨੇ ਅਤੇ ਸਮਾਜ ਭਲਾਈ ਲਈ ਤਿਆਰ ਕਰਨਾ ਸੀ।
ਅਖੀਰਲੇ ਦਿਨ ਸ਼੍ਰੀ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਸ਼ਰਮਾਂ ਵਿਸ਼ੇਸ ਮਹਿਮਾਨ ਵਜੋ ਸ਼ਾਮਿਲ ਹੋਏ। ਉਨਾਂ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਾਰੇ ਸਟਾਫ ਅਤੇ ਬੱਚਿਆਂ ਧੰਨਵਾਦ ਕੀਤਾ ਅਤੇ ਕੈਂਪ ਵਿੱਚੋਂ ਜੋ ਸਿੱਖਿਆ ਉਸਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸੱਤ ਰੋਜਾਂ ਕੈਂਪ ਨੂੰ ਸਫਲਤਾ ਪੂਰਵਕ ਸਿਰੇ ਚਾੜਨ ਲਈ ਸਾਰੇ ਸਟਾਫ ਨੂੰ ਵਧਾਈ ਦਿੱਤੀ।