ਰਵਨੀਤ ਬਿੱਟੂ ਦੇ ਭਾਜਪਾ 'ਚ ਸ਼ਾਮਿਲ ਦਾ ਸਭ ਤੋਂ ਜ਼ਿਆਦਾ ਦੁੱਖ ਹੈ ਮੈਨੂੰ : ਗੁਰਜੀਤ ਔਜਲਾ
ਗੁਰਪ੍ਰੀਤ ਸਿੰਘ
- ਮੇਰੇ ਹਨ ਸਾਰੇ ਸਿਆਸੀ ਨੇਤਾਵਾਂ ਦੇ ਨਾਲ ਨਜ਼ਦੀਕੀ ਸੰਬੰਧ, ਲੇਕਿਨ ਰਵਾਂਗਾ ਮੈਂ ਜ਼ਿੰਦਗੀ ਕਾਂਗਰਸ ਸਿਪਾਹੀ : ਗੁਰਜੀਤ ਔਜਲਾ
ਅੰਮ੍ਰਿਤਸਰ, 28 ਮਾਰਚ 2224 - ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜਿੱਦਾਂ ਹੀ ਕਾਂਗਰਸ ਦਾ ਹੱਥ ਛੱਡ ਭਾਜਪਾ ਚ ਸ਼ਾਮਿਲ ਹੋਏ, ਉਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਦੀਆਂ ਵੀ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆਈਆਂ ਸਨ, ਜਿਸ ਵਿੱਚ ਗੁਰਜੀਤ ਸਿੰਘ ਔਜਲਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਕਾਫੀ ਚਰਚਾਵਾਂ ਤੇ ਹੁੰਦੀਆਂ ਹੋਈਆਂ ਨਜ਼ਰ ਆਈਆਂ, ਜਿਸ ਤੋਂ ਬਾਅਦ ਅੱਜ ਖੁਦ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਹ ਕਦੀ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਨਹੀਂ ਕਹਿਣਗੇ। ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਜਦੋਂ ਕਾਂਗਰਸ ਦਾ ਹੱਥ ਛੱਡਿਆ ਸੀ ਉਸ ਵੇਲੇ ਉਹਨਾਂ ਨੂੰ ਕਾਫੀ ਦੁੱਖ ਹੋਇਆ ਸੀ ਕਿਉਂਕਿ ਉਹਨਾਂ ਦੇ ਬਿੱਟੂ ਦੇ ਨਾਲ ਕਾਫੀ ਵਧੀਆ ਸੰਬੰਧ ਹਨ।
ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਜੰਗ ਜਾਰੀ ਹੈ ਅਤੇ ਇਸ ਘਮਸਾਨ ਦੇ ਦੌਰਾਨ ਕਈ ਵੱਡੇ ਚਿਹਰੇ ਇੱਕ ਪਾਰਟੀਆਂ ਨੂੰ ਛੱਡ ਕੇ ਦੂਸਰੀਆ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ ਉਥੇ ਬੀਤੇ ਦਿਨ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਜਿੱਦਾਂ ਹੀ ਕਾਂਗਰਸ ਨੂੰ ਛੱਡ ਭਾਰਤੀ ਜਨਤਾ ਪਾਰਟੀ ਦਾ ਫੁੱਲ ਹੱਥ ਵਿੱਚ ਫੜਿਆ ਤਾਂ ਸਭ ਤੋਂ ਜਿਆਦਾ ਦੁੱਖ ਗੁਰਜੀਤ ਸਿੰਘ ਔਜਲਾ ਨੂੰ ਹੋਇਆ ਇਹ ਖੁਦ ਕਹਿਣਾ ਹੈ ਗੁਰਜੀਤ ਸਿੰਘ ਔਜਲਾ ਦਾ।
ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਫੀ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਉਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਸਿਰਫ ਔਰ ਸਿਰਫ ਅਫਵਾਵਾਂ ਹਨ ਅਤੇ ਇਸ ਉੱਤੇ ਕੋਈ ਵੀ ਸੱਚਾਈ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਕਾਂਗਰਸ ਪਾਰਟੀ ਦੇ ਹੀ ਸਿਪਾਹੀ ਰਹਿਣਗੇ। ਅੱਗੇ ਬੋਲਦੇ ਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਕਾਂਗਰਸੀ ਨੇਤਾ ਨੂੰ ਜਦੋਂ ਟਿਕਟ ਮੈਂਬਰ ਪਾਰਲੀਮੈਂਟ ਦੀ ਦਿੱਤੀ ਜਾਵੇਗੀ ਉਹ ਉਸ ਨਾਲ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜੇ ਤੁਹਾਨੂੰ ਨਜ਼ਰ ਆਉਣਗੇ। ਉਥੇ ਹੀ ਰਵਨੀਤ ਸਿੰਘ ਬਿੱਟੂ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਾਫੀ ਵਧੀਆ ਸੰਬੰਧ ਰਵਨੀਤ ਸਿੰਘ ਬਿੱਟੂ ਦੇ ਨਾਲ ਹਨ, ਜਿਨਾਂ ਵੱਲੋਂ ਕਾਂਗਰਸ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਇਆ ਅਤੇ ਇਸ ਦਾ ਸਭ ਤੋਂ ਜਿਆਦਾ ਦੁੱਖ ਉਹਨਾਂ ਨੂੰ ਹੈ ਕਿਉਂਕਿ ਸਭ ਤੋਂ ਜਿਆਦਾ ਸਮਾਂ ਉਹਨਾਂ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਹੋਰ ਮੈਂਬਰ ਪਾਰਲੀਮੈਂਟ ਵੱਲੋਂ ਦਿੱਲੀ ਵਿੱਚ ਬਹਿ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਉਥੇ ਹੀ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਜ਼ਿੰਦਗੀ ਭਰ ਕਾਂਗਰਸ ਵਿੱਚ ਹੀ ਆਪਣਾ ਸਮਾਂ ਬਿਤਾਉਣਗੇ।
ਇੱਥੇ ਦੱਸਣ ਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗੁਰਜੀਤ ਸਿੰਘ ਔਜਲਾ ਦੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਅਕਾਲ ਸਰਗਾਈਆਂ ਲਗਾਈਆਂ ਜਾ ਰਹੀਆਂ ਸਨ ਅਤੇ ਇਸ ਆਕਾਸ ਰਾਈਆਂ ਨੂੰ ਲੈ ਕੇ ਹੁਣ ਗੁਰਜੀਤ ਸਿੰਘ ਔਜਲਾ ਖੁਦ ਹੀ ਸਪਸ਼ਟੀਕਰਨ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਸਿਰਫ ਕਾਂਗਰਸ ਦਾ ਸਿਪਾਹੀ ਹੋਣ ਦੀ ਗੱਲ ਕਹੀ ਗਈ ਹੈ। ਉੱਥੇ ਹੀ ਉਹਨਾਂ ਵੱਲੋਂ ਰਵਨੀਤ ਸਿੰਘ ਬਿੱਟੂ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਭ ਤੋਂ ਜਿਆਦਾ ਦੁੱਖ ਉਹਨਾਂ ਨੂੰ ਲੱਗ ਰਿਹਾ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਦੇ ਨਾਲ ਉਹਨਾਂ ਦੇ ਕਾਫੀ ਨਜ਼ਦੀਕੀ ਸੰਬੰਧ ਸਨ ਉਥੇ ਹੀ ਗੁਰਜੀਤ ਸਿੰਘ ਔਜਲਾ ਨੇ ਆਪਣੀ ਪ੍ਰੈਸ ਕਾਨਫਰਸ ਤੋਂ ਬਾਅਦ ਇਹਨਾਂ ਸਾਰੀਆਂ ਅਟਕਲਾਵਾਂ ਨੂੰ ਦੂਰ ਕਰ ਦਿੱਤਾ ਹੈ। ਲੇਕਿਨ ਕਈ ਵੱਡੇ ਨੇਤਾ ਜੋ ਕਿ ਹਮੇਸ਼ਾ ਹੀ ਕਿਸੇ ਪਾਰਟੀ ਨੇ ਦੂਸਰੀ ਪਾਰਟੀ ਵਿੱਚ ਜਾਣ ਨੂੰ ਲੈ ਕੇ ਦੂਸ਼ਨਬਾਜੀ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ ਕੁਝ ਸਮੇਂ ਬਾਅਦ ਉਹੀ ਪਾਰਟੀਆਂ ਦੇ ਵਿੱਚ ਨਜ਼ਰ ਆਉਂਦੇ ਹਨ ਹੁਣ ਵੇਖਣਾ ਹੋਵੇਗਾ ਕਿ ਗੁਰਜੀਤ ਸਿੰਘ ਔਜਲਾ ਕੀ ਕਾਂਗਰਸ ਨੂੰ ਛੱਡਦੇ ਹਾਂ ਜਾਂ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਸਾਥ ਦਿੱਤਾ ਜਾਂਦਾ ਹੈ। ਇਹ ਤਾਂ ਸਮਾਂ ਹੀ ਦੱਸੇਗਾ।