ਟਰੱਕ ਦੀ ਲਪੇਟ 'ਚ ਆਉਣ ਨਾਲ ਟੋਲ ਮੁਲਾਜ਼ਮ ਦੀ ਦਰਦਨਾਕ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 29 ਮਾਰਚ 2024- ਬਹਿਰਾਮ ਟੋਲ ਪਲਾਜ਼ਾ 'ਤੇ ਬੀਤੀ ਰਾਤ ਕੰਮ ਕਰਦੇ 32 ਸਾਲਾ ਨੌਜਵਾਨ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸਾਰੀ ਘਟਨਾ ਟੋਲ ਪਲਾਜ਼ਾ 'ਤੇ ਲੱਗੇ ਸੀ.ਸੀ.ਟੀ.ਵੀ 'ਚ ਕੈਦ ਹੋ ਗਈ। ਫਗਵਾੜਾ ਰੋਡ 'ਤੇ ਸਥਿਤ ਬਹਿਰਾਮ ਟੋਲ ਪਲਾਜ਼ਾ ਦਾ ਇੱਕ ਮੁਲਾਜ਼ਮ ਜੋ ਕਿ ਰਾਤ ਸਮੇਂ ਟੋਲ ਪਲਾਜ਼ਾ 'ਤੇ ਡਿਊਟੀ 'ਤੇ ਸੀ।ਦੇਰ ਰਾਤ ਫਗਵਾੜਾ ਸਾਈਡ ਤੋਂ ਆ ਰਹੇ ਟਰੱਕ ਪੀ.ਬੀ.10 ਦੇ ਚਾਲਕ ਸੀ ਐਲ 6325 ਦੇ ਟਰੱਕ ਦੀ ਟੋਲ ਫੀਸ ਨਾ ਦੇਣ ਕਾਰਨ ਉਥੇ ਮੁਲਾਜ਼ਮ ਨਾਲ ਝਗੜਾ ਹੋ ਗਿਆ।
ਜਦੋਂ ਟੋਲ ਪਲਾਜ਼ਾ 'ਤੇ ਕੰਮ ਕਰਦੇ ਮੁਲਾਜ਼ਮ ਸੁਸ਼ੀਲ ਕੁਮਾਰ ਬੰਗੜ ਉਰਫ (ਬਿੱਲਾ) (32) ਨੇ ਟਰੱਕ ਦੇ ਸਾਹਮਣੇ ਤੋਂ ਆ ਕੇ ਟਰੱਕ ਡਰਾਈਵਰ ਨਾਲ ਗੱਲ ਕਰਨੀ ਚਾਹੀ ਤਾਂ ਟਰੱਕ ਚਾਲਕ ਨੇ ਉਕਤ ਮੁਲਾਜ਼ਮ 'ਤੇ ਟਰੱਕ ਚੜ੍ਹਾ ਦਿੱਤਾ ਜਿਸ ਕਾਰਨ ਟੋਲ ਮੁਲਾਜਮ ਦੀ ਦਰਦਨਾਕ ਮੌਤ ਹੋ ਗਈ ਅਤੇ ਟਰੱਕ ਸਵਾਰ, ਨੇ ਉਥੇ ਲੱਗੇ ਟੋਲ ਬੂਮ ਨੂੰ ਤੋੜ ਦਿੱਤਾ ਅਤੇ ਟਰੱਕ ਲੈ ਕੇ ਭੱਜ ਗਿਆ। ਇਸ ਘਟਨਾ ਸਬੰਧੀ ਟੋਲ ਸਟਾਫ਼ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਨੇ ਵੀ ਕਾਠਗੜ੍ਹ ਸਥਿਤ ਹਾਈਟੈਕ ਚੌਕੀ ਤੋਂ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਵਾਇਰਲੈੱਸ ਤਰੀਕੇ ਨਾਲ ਜੋੜਿਆ।ਟਰੱਕ ਅਤੇ ਉਸ ਦੇ ਡਰਾਈਵਰ ਨੂੰ ਕਾਬੂ ਕਰਕੇ ਥਾਣਾ ਬਹਿਰਾਮ ਵਿਖੇ ਲਿਆਂਦਾ ਗਿਆ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।