← ਪਿਛੇ ਪਰਤੋ
ਪਾਰਟੀ ਦਾ ਫੈਸਲਾ ਪ੍ਰਵਾਨ: ਪਵਨ ਬਾਂਸਲ ਚੰਡੀਗੜ੍ਹ, 14 ਅਪ੍ਰੈਲ, 2024: ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਦਾ ਫੈਸਲਾ ਉਹਨਾਂ ਨੂੰ ਪ੍ਰਵਾਨ ਹੈ। ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਬਾਂਸਲ ਨੇ ਕਿਹਾ ਕਿ ਉਹਨਾਂ ਟਿਕਟ ਲੈਣ ਲਈ ਪਾਰਟੀ ਨੂੰ ਅਪੀਲ ਕੀਤੀ ਸੀ ਪਰ ਜੇਕਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ ਹੈ, ਉਹਨਾਂ ਨੂੰ ਪਾਰਟੀ ਦਾ ਫੈਸਲਾ ਪ੍ਰਵਾਨ ਹੈ।
Total Responses : 948