← ਪਿਛੇ ਪਰਤੋ
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਸਬੰਧੀ ਅਨਮੋਲ ਬਿਸ਼ਨੋਈ ਨੇ ਲਈ ਜਿੰਮੇਵਾਰੀ
ਮੁੰਬਈ, 14 ਅਪ੍ਰੈਲ 2024 : ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਲੋਕਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ 'ਚ ਦੋ ਬਾਈਕ ਸਵਾਰਾਂ ਨੂੰ ਮੁੰਬਈ ਦੇ ਬਾਂਦਰਾ 'ਚ ਦੇਖਿਆ ਗਿਆ ਹੈ। ਇਹ ਵੀਡੀਓ ਅੱਜ ਤੜਕੇ 4 ਤੋਂ 5 ਵਜੇ ਦੇ ਵਿਚਕਾਰ ਲਈ ਗਈ ਦੱਸੀ ਜਾ ਰਹੀ ਹੈ। ਕੁਝ ਸੈਕਿੰਡ ਦੇ ਇਸ ਵੀਡੀਓ 'ਚ ਦੋ ਬਾਈਕ ਸਵਾਰਾਂ ਨੂੰ ਰਫਤਾਰ ਨਾਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਖ਼ਬਰ ਆਈ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਗੋਲੀਬਾਰੀ ਦੀ ਜਿੰਮੇਵਾਰੀ ਚੁੱਕੀ ਹੈ।
Total Responses : 948