ਬੀਜੇਪੀ ਦੀ ਬੂਥ ਕਾਨਫਰੰਸ ਵਿੱਚ ਹੰਗਾਮਾ, ਕੁਰਸੀਆਂ ਚੱਲੀਆਂ, 'ਆਪਸ 'ਚ ਹੀ ਹੱਥੋਪਾਈ ਹੋਏ
ਰਵਿੰਦਰ ਢਿੱਲੋਂ
ਖੰਨਾ, 14 ਅਪ੍ਰੈਲ 2024: ਖੰਨਾ ਦੇ ਨਾਲ ਲੱਗਦੇ ਪਾਇਲ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਬੂਥ ਕਾਨਫਰੰਸ ਵਿੱਚ ਭਾਰੀ ਹੰਗਾਮਾ ਹੋਇਆ। ਇੱਥੇ ਭਰੀ ਸਟੇਜ 'ਤੇ ਮੇਜ਼ ਅਤੇ ਕੁਰਸੀਆਂ ਚੱਲੀਆਂ। ਇੱਕ-ਦੂਜੇ ਨੂੰ ਮਾਈਕ ਮਾਰਿਆ, ਹੱਥੋਪਾਈ ਵੀ ਹੋਏ। ਇੱਥੋਂ ਤੱਕ ਕਿ ਪੱਗ ਵੀ ਉਤਾਰ ਦਿੱਤੀ ਗਈ। ਇਹ ਵਿਵਾਦ ਸਟੇਜ ਤੋਂ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਹੋਇਆ। ਮੀਟਿੰਗ ਵਿੱਚ ਜਦੋਂ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਵੀ ਮੰਚ ’ਤੇ ਮੌਜੂਦ ਸਨ। ਪੁਲਿਸ ਨੇ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ।