ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਸੀਐੱਮ ਮਾਨ ਦਾ ਵੱਡਾ ਬਿਆਨ, ਵੇਖੋ ਵੀਡੀਓ
ਨਵੀਂ ਦਿੱਲੀ, 15 ਅਪ੍ਰੈਲ 2024- ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਸੀਐੱਮ ਭਗਵੰਤ ਮਾਨ ਵਲੋਂ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ, ਜੇਲ੍ਹ ਵਿਚ ਕੇਜਰੀਵਾਲ ਨੂੰ ਆਮ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ, ਕੀ ਕੇਜਰੀਵਾਲ ਦਾ ਕਸੂਰ ਮੁਹੱਲਾ ਕਲੀਨਿਕ ਤੇ ਮੁਫ਼ਤ ਬਿਜਲੀ ਹੈ? ਸੀਐੱਮ ਮਾਨ ਨੇ ਕਿਹਾ ਕਿ, ਕੇਜਰੀਵਾਲ ਨੇ ਮੇਰੇ ਤੋਂ ਪੰਜਾਬ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ, ਕੇਜਰੀਵਾਲ ਨਾਲ ਸ਼ੀਸ਼ੇ ਦੇ ਪਾਰ ਫੋਨ ਤੇ ਮੇਰੇ ਨਾਲ ਗੱਲਬਾਤ ਕਰਵਾਈ ਗਈ। ਸੀਐੱਮ ਮਾਨ ਨੇ ਭਾਜਪਾ ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ, ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਸਲੁਕ ਕਿਉਂ ਕੀਤਾ ਜਾ ਰਿਹਾ? ਉਨ੍ਹਾਂ ਕਿਹਾ ਕਿ, ਮੇਰੀ ਕੇਜਰੀਵਾਲ ਨਾਲ ਹਾਰਡਕੋਰ ਕ੍ਰਿਮਿਨਲ ਵਾਂਗ ਮੁਲਾਕਾਤ ਕਰਵਾਈ ਗਈ। ਵੇਖੋ ਵੀਡੀਓ