ਢੀਂਡਸਾ ਨੂੰ ਟਿਕਟ ਨਾ ਦੇਣ 'ਤੇ ਬੀਬੀ ਜਗੀਰ ਕੌਰ ਦਾ ਵੀ ਛਲਕਿਆ ਦਰਦ
- ਪ੍ਰਧਾਨ ਸਾਬ੍ਹ ਦੀ ਪਤਾ ਨੀ ਕੀ ਮਜ਼ਬੂਰੀ ਸੀ, ਓਹਨਾਂ ਨੇ ਪਰਮਿੰਦਰ ਨੂੰ ਟਿਕਟ ਨਹੀਂ ਦਿੱਤੀ' - ਬੀਬੀ ਜਗੀਰ ਕੌਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 15 ਅਪ੍ਰੈਲ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਭਲੱਥ ਤੋਂ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਆਂ ਕਿਹਾ ਕਿ ਪ੍ਰਧਾਨ ਸਾਬ੍ਹ ਦੀ ਪਤਾ ਨੀ ਕੀ ਮਜ਼ਬੂਰੀ ਸੀ ਓਹਨਾਂ ਨੇ ਪਰਮਿੰਦਰ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ' । ਉਹਨਾਂ ਕਿਹਾ ਕਿ ਜੇ ਪਾਰਟੀ 'ਚ ਸ਼ਾਮਿਲ ਕਰਵਾਇਆ ਸੀ ਤਾਂ ਟਿਕਟ ਵੀ ਦੇਣੀ ਚਾਹੀਦੀ ਸੀ। ਪਾਰਟੀ ਵੱਲੋਂ ਬਣਦਾ ਸਤਿਕਾਰ ਸਾਰਿਆਂ ਨੂੰ ਦੇਣਾ ਚਾਹੀਦਾ। ਪਰਮਿੰਦਰ ਢੀਂਡਸਾ ਇੱਕ ਯੋਗ ਤੇ ਵਧੀਆ ਉਮੀਦਵਾਰ ਹੈ।