ਸ਼ਿਵਾਲਿਕ ਕਿਡਜ਼ ਸਕੂਲ ਵਿਖੇ ਲਗਾਈ ਡੇਢ ਲੱਖ ਦੀ ਟਰਫ ਕ੍ਰਿਕਟ ਪਿੱਚ
ਮਨਜੀਤ ਸਿੰਘ ਢੱਲਾ
ਜੈਤੋ, 16 ਅਪ੍ਰੈਲ 2024 : ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਵਿੱਚ ਕ੍ਰਿਕਟ ਪਿੱਚ ਲਗਾਈ ਗਈ। ਇਸ ਕ੍ਰਿਕਟ ਪਿੱਚ ਨੂੰ ਦੇਖ ਕੇ ਬੱਚਿਆਂ ਵਿੱਚ ਖੇਡਣ ਦੀ ਭਾਵਨਾ ਹੋਰ ਉਤਸ਼ਾਹਿਤ ਹੋਵੇਗੀ ਫਿਟਨੈਸ ਸਹਿਣ ਸ਼ਕਤੀ ਹੱਥ ਅੱਖ ਦਾ ਮੇਲ ਵਿਕਸਿਤ ਕਰਨ ਵਿੱਚ ਕ੍ਰਿਕਟ ਬਹੁਤ ਵਧੀਆ ਖੇਡ ਹੈ। ਕ੍ਰਿਕਟ ਖੇਡਣ ਨਾਲ ਸਰੀਰਕ ਸ਼ਕਤੀ ਵੱਧਦੀ ਹੈ। ਤੇਜ਼ ਬਾਲ ਸੁੱਟਣਾ ਤੇਜ਼ ਭੱਜਣਾ ਆਦਿ ਕਿਰਿਆਵਾਂ ਸਾਡੇ ਹੱਥਾਂ ਪੈਰਾਂ ਨੂੰ ਐਕਟਿਵ ਰੱਖਦੀਆਂ ਹਨ । ਕ੍ਰਿਕਟ ਪਿੱਚ ਦੇ ਕਾਰਨ ਬੱਚੇ ਕ੍ਰਿਕਟ ਦੇ ਸਾਰੇ ਨਿਯਮ ਚੰਗੀ ਤਰ੍ਹਾਂ ਲਾਗੂ ਕਰਨਗੇ ਬੱਚੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਖੇਡਣਾ ਸਿੱਖਣਗੇ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਨੇ ਬੱਚਿਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਕਿ ਖੇਡਾਂ ਸਾਡੇ ਲਈ ਕਿੰਨੀਆਂ ਜਰੂਰੀ ਹਨ ਖੇਡਾਂ ਹੀ ਸਾਨੂੰ ਮਿਲਵਰਤਨ ਦੀ ਭਾਵਨਾ ਸਿਖਾਉਂਦੀਆਂ ਹਨ ਤੇ ਬੱਚਿਆਂ ਨੂੰ ਵੱਧ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਤੇ ਸਕੂਲ ਦੇ ਸਮੂਹ ਸਟਾਫ ਨੇ ਮੈਨੇਜਮੈਂਟ ਦਾ ਕ੍ਰਿਕਟ ਪਿੱਚ ਲਗਾਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਗਰਗ, ਸਰਦਾਰ ਜਗਮੇਲ ਸਿੰਘ ਸ਼੍ਰੀ ਗੌਰਵ ਗਰਗ ਅਤੇ ਸ਼੍ਰੀਮਤੀ ਦੀਪੀ ਗਰਗ ਨੇ ਵੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਕ੍ਰਿਕਟ ਪਿੱਚ ਲੱਗਣ ਤੇ ਵਧਾਈ ਦਿੱਤੀ ।