ਕੈਂਟਰ ਅਤੇ ਐਕਟੀਵਾ ਦੀ ਟੱਕਰ ਚ ਫੂਡ ਸਪਲਾਈ ਇੰਸਪੈਕਟਰ ਦੀ ਪਤਨੀ ਦੀ ਹੋਈ ਮੌਤ
ਪੁਨੀਤ ਅਰੋੜਾ
ਨਕੋਦਰ, 16 ਅਪ੍ਰੈਲ 2024 - ਜਲੰਧਰ ਬਾਈਪਾਸ ਨਜਦੀਕ ਕਮਲ ਹਸਪਤਾਲ ਲਾਗੇ ਇਕ ਤੇਜ ਰਫਤਾਰ ਕੈਂਟਰ ਨੇ ਐਕਟੀਵਾ ਸਵਾਰ ਨੂੰ ਟੱਕਰ ਮਾਰੀ, ਜਿਸ ਨਾਲ ਐਕਟੀਵਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐਸ.ਆਈ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਦਲਜੀਤ ਸਿੰਘ ਫੂਡ ਇੰਸਪੈਕਟਰ ਵਾਸੀ ਅਸ਼ੋਕ ਵਿਹਾਰ ਕਾਲੋਨੀ ਨਕੋਦਰ ਜੋ ਇਕ ਅਧਿਆਪਕ ਹੈ ਅਤੇ ਸਕੂਲ ਤੋਂ ਵਾਪਸ ਆਪਣੇ ਘਰ ਪਰਤ ਰਹੀ ਸੀ, ਜਲੰਧਰ ਬਾਈਪਾਸ ਤੇ ਜਦੋਂ ਚੌਂਕ ਨੂੰ ਕਰੋਸ ਕਰਨ ਲੱਗੀ ਤਾਂ ਦੂਜੇ ਸਾਈਡ ਤੋਂ ਤੇਜ ਰਫਤਾਰ ਆ ਰਹੇ ਕੈਂਟਰ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮਨਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਕਬਜੇ ਵਿੱਚ ਲੈ ਲਿਆ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।