ਗੁਰਜੀਤ ਔਜਲਾ ਹੋਏ ਦਰਬਾਰ ਸਾਹਿਬ ਨਤਮਸਤਕ; ਸਾਰੇ ਲੀਡਰਾਂ ਨੂੰ ਝੂਠ ਦੀ ਰਾਜਨੀਤੀ ਛੱਡਣ ਦੀ ਅਪੀਲ
ਗੁਰਪ੍ਰੀਤ ਸਿੰਘ
ਅੰਮਿਤਸਰ, 17 ਅਪ੍ਰੈਲ 2024- ਅੰਮ੍ਰਿਤਸਰ ਦੇ ਕਾਂਗਰਸ ਤੋਂ ਲੋਕ ਸਭਾ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਰਹੇ। ਜਿੱਥੇ ਕਿ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਦੂਸਰੇ ਪਾਸੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਵੀ ਅਦਾ ਕੀਤਾ ਕਿ ਉਹਨਾਂ ਨੂੰ ਤੀਸਰੀ ਵਾਰ ਅੰਮ੍ਰਿਤਸਰ ਤੋਂ ਲੜਨ ਲਈ ਪਾਰਟੀ ਵੱਲੋਂ ਚੋਣ ਮੈਦਾਨ ਚ ਉਤਾਰਿਆ ਗਿਆ ਹੈ। ਗੁਰਜੀਤ ਸਿੰਘ ਔਜਲਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਪਰਿਕਰਮਾ ਕੀਤੀ ਉਥੇ ਗੁਰੂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਗੁਰਜੀਤ ਸਿੰਘ ਔਜਲਾ ਨੇ ਸਾਰੇ ਰਾਜਨੀਤਿਕ ਲੀਡਰਾਂ ਨੂੰ ਵਧੀਆ ਰਾਜਨੀਤਿਕ ਕਰਨ ਵਾਸਤੇ ਅਤੇ ਝੂਠ ਦੀ ਰਾਜਨੀਤੀ ਛੱਡਣ ਵਾਸਤੇ ਵੀ ਅਪੀਲ ਕੀਤੀ।
ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨਾਂ ਨੇ ਇਸ ਵਾਰ ਤੀਸਰੀ ਵਾਰ ਵੀ ਗੁਰੂ ਦੀ ਨਗਰੀ ਸੇਵਾ ਕਰਨ ਵਾਸਤੇ ਮੈਨੂੰ ਚੁਣਿਆ ਹੈ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਵੀ ਰਾਜਨੀਤਿਕ ਲੀਡਰ ਝੂਠ ਬੋਲ ਰਹੇ ਹਨ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਉਹ ਵਧੀਆ ਰਾਜਨੀਤੀਕਰਨ ਅਤੇ ਝੂਠ ਦੀ ਰਾਜਨੀਤੀ ਨਾ ਸਾਥ ਛੱਡਣ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿਧਾਂਤ ਦਿੱਤਾ ਕਿ ਅਸੀਂ ਕਦੀ ਵੀ ਝੂਠ ਦੀ ਰਾਜਨੀਤੀ ਨਾ ਕਰੀਏ।
ਉਹਨਾਂ ਕਿਹਾ ਕਿ ਕਈ ਰਾਜਨੀਤਿਕ ਲੀਡਰ ਬੋਲਦੇ ਹਨ ਕਿ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਲਈ ਕੀ ਕੀਤਾ ਹੈ ਉਹ ਉਹਨਾਂ ਨੂੰ ਸਿਰਫ ਇਹਨਾਂ ਕਹਿਣਾ ਚਾਹੁੰਦੇ ਹਨ ਕਿ ਅੰਮ੍ਰਿਤਸਰ ਦੇ ਲੋਕ ਹੀ ਜਾਣਦੇ ਹਨ ਕਿ ਗੁਰਜੀਤ ਸਿੰਘ ਔਜਲਾ ਹਮੇਸ਼ਾ ਹੀ ਅੰਮ੍ਰਿਤਸਰ ਦੇ ਨਿਵਾਸੀਆਂ ਦੇ ਨਾਲ ਅਤੇ ਉਹਨਾਂ ਦੇ ਮੁੱਦੇ ਚੁੱਕਣ ਵਾਸਤੇ ਹਮੇਸ਼ਾ ਹੀ ਤਿਆਰ ਰਹਿੰਦਾ ਰਿਹਾ ਹੈ ਉਥੇ ਗੁਰਜੀਤ ਸਿੰਘ ਔਜਲਾ ਨੇ ਬਾਕੀ ਸਾਰੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਇੱਕ ਦੂਸਰੇ ਦਾ ਚਿੱਕੜ ਸੁੱਟਣ ਦੀ ਬਜਾਏ ਸਾਨੂੰ ਸਾਰਿਆਂ ਨੂੰ ਆਪਣੇ ਕੰਮਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਰਾਜਨੀਤਿਕ ਪਾਰਟੀ ਨੇ ਚੰਗੇ ਕੰਮ ਕੀਤੇ ਹਨ ਤਾਂ ਉਹ ਆਪਣੀ ਉਪਲਬਧੀਆਂ ਬੇਸ਼ੱਕ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸ ਸਕਦੇ ਹਨ ਲੇਕਿਨ ਅੰਮ੍ਰਿਤਸਰ ਦੇ ਵਾਸੀਆਂ ਨੂੰ ਤਾਂ ਗੁਰਜੀਤ ਸਿੰਘ ਔਜਲਾ ਵੱਲੋਂ ਕੀਤੇ ਹੋਏ ਸਾਰੇ ਕੰਮ ਯਾਦ ਹਨ।
ਇੱਥੇ ਦੱਸਣ ਯੋਗ ਹੈ ਕਿ ਟਿਕਟ ਮਿਲਣ ਤੋਂ ਬਾਅਦ ਕੱਲ ਗੁਰਜੀਤ ਸਿੰਘ ਔਜਲਾ ਸਭ ਤੋਂ ਪਹਿਲਾਂ ਰੇਲ ਗੱਡੀ ਰਾਸਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹਨ। ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਕੀਤਾ ਗਿਆ ਸੀ ਉਥੇ ਹੀ ਅੱਜ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਪਾਰਟੀ ਅਤੇ ਅੰਮ੍ਰਿਤਸਰ ਤੋਂ ਆਪਣੀ ਚੋਣ ਲੜਨ ਲਈ ਸ਼ੁਰੂਆਤ ਕੀਤੀ ਜਾਣੀ ਸੀ। ਜਿਸ ਤੋਂ ਪਹਿਲਾਂ ਉਹਨਾਂ ਵੱਲੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਚੋਣ ਮਹੀ ਦੀ ਸ਼ੁਰੂਆਤ ਕੀਤੀ ਜਾਵੇਗੀ ਉੱਥੇ ਉਹਨਾਂ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਨਾ ਕਰ ਅਤੇ ਆਪਣੇ ਕੰਮਾਂ ਤੇ ਵੋਟ ਮੰਗਣ ਦੀ ਗੱਲ ਵੀ ਕੀਤੀ ਗਈ ਹੁਣ ਵੇਖਣਾ ਹੋਵੇਗਾ ਕਿ ਚਾਰ ਜੂਨ ਨੂੰ ਆਉਣ ਵਾਲੇ ਨਤੀਜਿਆਂ ਦੇ ਵਿੱਚ ਕਿਸ ਨੂੰ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਲੋਕ ਸਭਾ ਦਾ ਮੈਂਬਰ ਬਣਾ ਕੇ ਲੋਕ ਸਭਾ ਭੇਜਦੇ ਹਨ ਇਹ ਤਿੰਨ ਚੀਜ਼ਾਂ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ।