ਕਰੈਨਬਰਨ ਟਰਫ ਕਲੱਬ ਦੇ ਵਿੱਚ ਵਿਸਾਖੀ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 17 ਅਪ੍ਰੈਲ 2024 ਪੰਜਾਬੀ ਬੰਦਾ ਭਾਵੇਂ ਆਪਣੀ ਜੰਮਣ ਭੋਇੰ ਛੱਡ ਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਸਦਾ ਲਈ ਉੱਥੋਂ ਦਾ ਵਸਨੀਕ ਬਣ ਜਾਵੇ, ਜ਼ਿੰਦਗੀ ਜਿਊਣ ਲਈ ਉਸ ਦੇਸ਼ ਦੀ ਭਾਸ਼ਾ ਸਿੱਖ ਲਵੇ ਤੇ ਉੱਥੋਂ ਦੇ ਰੰਗ ਢੰਗ ਵਿੱਚ ਢਲ ਜਾਵੇ ਪਰ ਉਹ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਕਦੇ ਵੀ ਨਹੀਂ ਵਿਸਾਰਦਾ। ਮਾਂ ਬੋਲੀ ਅਤੇ ਸੱਭਿਆਚਾਰ ਮਨੁੱਖੀ ਜ਼ਿੰਦਗੀ ਦੇ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਚੱਲਣ ਵਾਲੀ ਪ੍ਰਕਿਰਿਆ ਹੈ। ਭਾਵੇਂ ਹਰ ਦੇਸ਼ ਅਤੇ ਕੌਮ ਦੀ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਆਪਣਾ ਮਹਤੱਵ ਹੈ ਪਰ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਆਪਣੀ ਵਿਲੱਖਣ ਪਹਿਚਾਣ, ਖੁਸ਼ਬੋ ਅਤੇ ਸ਼ੋਭਾ ਹੈ। ਇਸੇ ਤਹਿਤ ਅਸਟ੍ਰੇਲੀਆ ਦੇ ਕਰੈਨਬਰਨ ਟਰਫ ਕਲੱਬ ਦੇ ਵਿੱਚ ਵਿਸਾਖੀ ਮੇਲਾ ਕਰਵਾਇਆ ਗਿਆ। ਇਹ ਮੇਲਾ ਬਿੱਕਰ ਬਾਈ ਅਤੇ ਹਰਮਨ ਗਿੱਲ ਦੀ ਦੇਖ ਰੇਖ ਹੇਠ ਕਰਾਇਆ ਗਿਆ। ਮੇਲੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਅਤੇ ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੀਆਂ ਬਹੁਤ ਸੋਹਣੀਆਂ ਪਰਫਾਰਮੈਂਸ ਕੀਤੀਆਂ। ਵਿਸਾਖੀ ਮੇਲੇ ਤੇ ਹਰਦੇਵ ਮਾਹੀਨੰਗਲ ਨੇ ਆਪਣੇ ਚੋਟੀ ਦੇ ਗੀਤਾਂ ਨਾਲ ਸਾਰਿਆਂ ਨੂੰ ਝੂੰਮਣ ਲਾ ਦਿੱਤਾ ਅਤੇ ਉਸਤੋਂ ਬਾਅਦ ਸਾਰਥੀ ਕੇ ਦੀ ਪਰਫਾਰਮੈਂਸ ਵੀ ਠੀਕ ਰਹੀ ਅਤੇ ਉਸਨੇ ਕੰਵਰ ਗਰੇਵਾਲ ਦੀ ਆਵਾਜ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ।ਅੰਤ ਵਿੱਚ ਜਦੋਂ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਸਟੇਜ ਤੇ ਆਏ ਤਾਂ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਮੇਲੇ ਨੂੰ ਲੁੱਟ ਲਿਆ, ਖਾਸਕਰ ਨਾਗਨੀ ਦਾ ਭੋਰਾ ਗੀਤ ਨੇ ਬਹਿਜਾ ਬਹਿਜਾ ਕਰਵਾ ਦਿੱਤੀ। ਮੇਲੇ ਵਿੱਚ ਖਾਸ ਤੌਰ ਤੇ ਬਿਕਰਮਜੀਤ ਮੱਟਰਾਂ ਨੇ ਨਿਊਜੀਲੈਡ , ਪ੍ਰਭਜੋਤ ਸੰਧੂ ਅਤੇ ਕੁਲਜੀਤ ਸੰਧੂ ਨੇ ਸਿਡਨੀ ਅਤੇ ਸੁਰਜੀਤ ਸੰਧੂ ਨੇ ਬ੍ਰਿਸਬੇਨ ਤੋਂ ਹਾਜ਼ਰੀ ਭਰੀ। ਮੇਲੇ ਵਿੱਚ ਗੁਲਸ਼ਨ ਕੋਮਲ ਜੀ ਦਾ ਸ਼ਪੈਸ਼ਲ ਸਨਮਾਨ ਕੀਤਾ ਗਿਆ। ਸਟੇਜ ਦੀ ਜਿੰਮੇਵਾਰੀ ਪਰੀਤ ਸਿਆਂ ਅਤੇ ਦੀਪਕ ਬਾਵਾ ਨੇ ਬਾਖੂਬੀ ਨਿਭਾਈ ਅਤੇ ਪੰਜਾਬੀ ਕਲੱਬ ਮੈਲਬਰਨ ਦੇ ਸਾਰੇ ਮੈਂਬਰਾਂ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਉੱਥੇ ਹੋਰਨਾਂ ਤੋਂ ਇਲਾਵਾ ਗੁਰਬੰਸ ਭੰਗੂ , ਮਨਿੰਦਰ ਬਰਾੜ , ਕਮਲਦੀਪ ਸਿੰਘ, ਮਨੂੰ ਬਰਾੜ , ਰੋਹਿਤ ਮਹਿਰਾ ਅਤੇ ਰਵੀ ਹਾਜ਼ਰ ਸਨ