ਬੁਰੀ ਅਲਾਮਤ ਨੂੰ ਦੂਰ ਕਰਨ ਲਈ ਆਪਣੀ ਇੱਛਾ ਸ਼ਕਤੀ ਮਜ਼ਬੂਤ ਹੋਣੀ ਜ਼ਰੂਰੀ - ਵਿਨੇ ਸ਼ਰਮਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਅਪ੍ਰੈਲ 2024
ਨਵਾਂਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਤੇ ਪੁਨਰਵਾਸ ਕੇਂਦਰ ਦੀ ਫੇਰੀ ਦੌਰਾਨ ਜਰਨਲਿਸਟ ਪ੍ਰਮੋਦ ਭਾਰਤੀ ਤੇ ਅਧਿਆਪਕ ਵਿਨੇ ਸ਼ਰਮਾ ਨੇ ਉਥੇ ਇਲਾਜ ਅਧੀਨ ਦਾਖਲ ਕਰੀਬ ਦਸ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ।ਇਸ ਮੌਕੇ ਵਿਨੇ ਸ਼ਰਮਾ ਨੇ ਦਾਖਲ ਮਰੀਜ਼ਾਂ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਸਾਨੂੰ ਆਪਣੀ ਇੱਛਾ ਸ਼ਕਤੀ ਮਜ਼ਬੂਤ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੇ ਪਰਿਵਾਰ ਤੇ ਸਮਾਜ ਵਿਚ ਸਤਿਕਾਰ ਪ੍ਰਾਪਤ ਕਰ ਸਕਦੇ ਹਾਂ। ਜਰਨਲਿਸਟ ਪ੍ਰਮੋਦ ਭਾਰਤੀ ਨੇ ਮਰੀਜ਼ਾਂ ਨੂੰ ਨਸ਼ੇ ਦੇ ਕੋਹੜ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਨਰੋਆ ਬਣਾਉਣ ਲਈ ਪਹਿਲ ਦੇਣੀ ਚਾਹੀਦੀ ਹੈ। ਹਾਜ਼ਰ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੇ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਦੀ ਜਾਣਕਾਰੀ ਆਏ ਹੋਏ ਮਹਿਮਾਨਾਂ ਨਾਲ ਸਾਂਝੀ ਕੀਤੀ ਤੇ ਦਸਿਆ ਕਿ ਕੇਂਦਰ ਵਿਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੈ। ਸਾਨੂੰ ਕੇਂਦਰ ਵਲੋਂ ਹਰ ਸਹੀ ਸੁੱਖ ਸਹੂਲਤ ਦਿੱਤੀ ਜਾ ਰਹੀ ਹੈ।
ਦਸ ਦੇ ਕਰੀਬ ਜੇਰੇ ਇਲਾਜ਼ ਦਾਖਲ ਨੌਜਵਾਨਾਂ ਨੇ ਡਾਇਰੈਕਟਰ ਚਮਨ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਹਾ ਕਿ ਸੰਸਥਾ ਵਲੋਂ ਸਾਨੂੰ ਦਵਾਈਆਂ ਤੇ ਖਾਣੇ ਤੋਂ ਇਲਾਵਾ ਹਰ ਤਰ੍ਹਾਂ ਦੀ ਸੁਵਿਧਾ ਜਿਵੇਂ ਦੋ ਵਕਤ ਕੌਸਲਿੰਗ ਤੇ ਅੰਦਰੂਨੀ ਖੇਡਾਂ ਵਿਚ ਵਿਅਸਤ ਰੱਖਣਾ, ਮਨੋਰੰਜਨ ਲਈ ਟੀ ਵੀ ਦੇਖਣ ਦੀ ਸੁਵਿਧਾ ਤੇ ਹੋਰ ਬਣਦਾ ਪਿਆਰ ਦਿੱਤਾ ਜਾ ਰਿਹਾ ਹੈ।
ਨੌਜਵਾਨਾਂ ਨੇ ਡਾਇਰੈਕਟਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਵਾਅਦਾ ਕੀਤਾ ਕਿ ਉਹ ਜਲਦ ਹੀ ਇਸ ਬੁਰਾਈ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਸੁੱਖ ਪ੍ਰਦਾਨ ਕਰਨਗੇ ਤੇ ਇਹ ਵੀ ਵਾਅਦਾ ਕੀਤਾ ਕਿ ਉਹ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਦੇ ਵੀ ਨਸ਼ੇ ਵਰਗੇ ਕੋਹੜ ਨੂੰ ਨੇੜੇ ਨਹੀਂ ਆਉਣ ਦੇਣਗੇ। ਉਹਨਾਂ ਸਾਰਿਆਂ ਨੇ ਹਾਜ਼ਰ ਸਟਾਫ ਨਾਲ ਆਪਣੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਦਾ ਪ੍ਰਣ ਕੀਤਾ।ਕੇਂਦਰ ਦੇ ਡਾਇਰੈਕਟਰ ਚਮਨ ਸਿੰਘ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਨਸ਼ਾ ਛੁਡਾਊ ਕੇਂਦਰ ਵਲੋਂ ਦਿੱਤੀਆਂ ਜਾ ਸਹੂਲਤਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਨਜੀਤ ਸਿੰਘ, ਦਿਨੇਸ਼ ਕੁਮਾਰ,ਕਮਲਜੀਤ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਕਮਲਾ ਰਾਣੀ, ਮਨਜੋਤ, ਪਰਵੇਸ਼ ਕੁਮਾਰ ਆਦਿ ਹਾਜ਼ਰ ਸਨ।