ਸੇਵਾ ਕੇਂਦਰ ਵਿੱਚ ਔਰਤ 'ਤੇ ਕਿਰਚ ਨਾਲ ਹਮਲਾ, ਪੁਲਿਸ ਨੇ ਪਰਚਾ ਦਰਜ ਕਰ ਜਾਂਚ ਕੀਤੀ ਸ਼ੁਰੂ
- ਜਾਣੋ ਸ਼ਰੇਆਮ ਦਿਨ ਦਿਹਾੜੇ ਕਿਉਂ ਹੋਇਆਂ ਔਰਤ ਤੇ ਕਿਰਚ ਨਾਲ ਹਮਲਾ
- ਔਰਤ ਨੇ ਘਟਨਾ ਨਾਲ ਜੁੜੀ ਦੱਸੀ ਕੱਲੀ ਕੱਲੀ ਗੱਲ
- ਪੁਲਿਸ ਵੱਲੋਂ ਔਰਤ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਘਟਨਾ ਸਬੰਧੀ ਕੀਤੀ ਜਾ ਰਹੀ ਹੈ ਜਾਂਚ : ਐਸਐਚਓ ਬਿਆਸ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 17 ਅਪ੍ਰੈਲ 2024 - ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਦੇ ਸੇਵਾ ਕੇਂਦਰ ਵਿੱਚ ਇੱਕ ਔਰਤ ਦੇ ਉੱਤੇ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।। ਉਕਤ ਮਾਮਲੇ ਦੇ ਵਿੱਚ ਪੀੜਿਤ ਔਰਤ ਪ੍ਰਭਜੋਤ ਕੌਰ ਵੱਲੋਂ ਕਥਿਤ ਮੁਲਜਮ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ।।
ਗੱਲਬਾਤ ਦੌਰਾਨ ਪੀੜਿਤ ਔਰਤ ਪ੍ਰਭਜੋਤ ਕੌਰ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਸੇਵਾ ਕੇਂਦਰ ਕਿਸੇ ਕੰਮ ਦੇ ਲਈ ਆਈ ਸੀ, ਇਸ ਦੌਰਾਨ ਕਥਿਤ ਮੁਲਜਮ ਵੱਲੋਂ ਉਸ ਨੂੰ ਪਹਿਲਾਂ ਕਿਸੇ ਰਾਹੀਂ ਸੁਨੇਹਾ ਭੇਜਿਆ ਗਿਆ ਕਿ ਉਸ ਦੀ ਗੱਲ ਸੁਣੇ। ਔਰਤ ਨੇ ਇਲਜਾਮ ਲਗਾਇਆ ਕਿ ਉਸ ਵੱਲੋਂ ਗੱਲ ਕਰਨ ਤੋਂ ਮਨਾ ਕਰਨ ਦੇ ਬਾਅਦ ਕਥਿਤ ਮੁਲਜਮ ਉਸ ਨੂੰ ਬਾਂਹ ਤੋਂ ਫੜ ਕੇ ਕੈਮਰੇ ਤੋਂ ਦੂਰ ਲੈ ਗਿਆ ਅਤੇ ਉਸਦੇ ਕਿਰਚ ਮਾਰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੋਂ ਮੁਲਜਮ ਫਰਾਰ ਹੋ ਗਿਆ।।
ਪੀੜਿਤ ਔਰਤ ਨੇ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।।
ਉਧਰ ਇਸ ਮਾਮਲੇ ਤੇ ਥਾਣਾ ਬਿਆਸ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਕ ਔਰਤ ਪ੍ਰਭਜੋਤ ਕੌਰ ਵਾਸੀ ਪਿੰਡ ਲਿੱਧੜ, ਜਿਸ ਦੇ ਕਿ ਤਿੰਨ ਬੱਚੇ ਹਨ ਅਤੇ ਕਥਿਤ ਮੁਲਜ਼ਮ ਹਰਪ੍ਰੀਤ ਸਿੰਘ ਪਿੰਡ ਭੋਰਸ਼ੀ ਦਾ ਵਸਨੀਕ ਹੈ, ਜੌ ਕਿ ਇਕੱਠੇ ਖਡੂਰ ਸਾਹਿਬ ਦੁਕਾਨ ਤੇ ਕੰਮ ਕਰਦੇ ਸਨ ਅਤੇ ਇਸੇ ਦੌਰਾਨ ਉਹ ਆਪਸ ਵਿੱਚ ਮਿਲਣ ਲੱਗ ਪਏ।
ਐਸ ਐਚ ਓ ਬਿਆਸ ਨੇ ਦਸਿਆ ਕਿ ਉਕਤ ਔਰਤ ਜਦ ਆਪਣੇ ਬੇਟੇ ਦੇ ਨਾਲ ਰਈਆ ਆਧਾਰ ਕਾਰਡ ਬਣਾਉਣ ਆਈ ਤਾਂ ਉਕਤ ਮੁਲਜ਼ਮ ਨੇ ਉਸ ਦਾ ਪਿੱਛਾ ਕੀਤਾ ਕਿ ਤੂੰ ਦੁਕਾਨ ਤੇ ਆਉਣਾ ਬੰਦ ਕਿਉਂ ਕਰ ਦਿੱਤਾ ਹੈ, ਇਸੇ ਰੰਜਿਸ਼ ਵਿੱਚ ਕਿ ਦੁਬਾਰਾ ਕੰਮ ਤੇ ਆਵੇ ਅਤੇ ਮੁਲਜ਼ਮ ਵਲੋਂ ਉਸ ਦੇ ਕਿਰਚ ਮਾਰ ਦਿੱਤੀ ਗਈ।ਜਿਸ ਕਾਰਨ ਗੰਭੀਰ ਜ਼ਖਮੀ ਹੋਣ ਤੇ ਔਰਤ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕਰਦਿਆਂ ਔਰਤ ਦਾ ਬਿਆਨ ਲੈਅ ਕੇ ਮਾਮਲਾ ਦਰਜ ਕਰ ਦਿੱਤਾ ਹੈ।।
ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਢਲੀ ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਇਕੱਠੇ ਕੰਮ ਕਰਦੇ ਸਨ ਜਿਸ ਤੋਂ ਬਾਅਦ ਹੁਣ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਹੋਣਗੇ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।।
ਉਨ੍ਹਾਂ ਦੱਸਿਆ ਕਿ ਔਰਤ ਨੂੰ ਜਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਜਾਣ ਦੇ ਉੱਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਹੁਣ ਉਸਦੀ ਹਾਲਤ ਸਥਿਰ ਹੈ ਅਤੇ ਇਲਾਜ ਚੱਲ ਰਿਹਾ ਹੈ।।
ਜ਼ਿਕਰਯੋਗ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਲੀ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦਾ ਕਾਰਨ ਇਹ ਹੈ ਕਿ ਬੀਤੇ ਦਿਨ ਹੀ ਵੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਸ ਦੇ ਨਾਲ ਹੀ ਲੜਾਈ ਝਗੜਾ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਖਾਕੀ ਦਾ ਖੌਫ ਖਤਮ ਹੋ ਚੁੱਕਾ ਹੈ।।।