ਵੱਡੀ ਖ਼ਬਰ: ਕੇਜਰੀਵਾਲ ਤੋਂ ਬਾਅਦ ED ਵੱਲੋਂ ਇੱਕ ਹੋਰ AAP ਵਿਧਾਇਕ ਗ੍ਰਿਫਤਾਰ ਦੀ ਤਿਆਰੀ- ਸੰਜੇ ਸਿੰਘ
ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਇੱਕ ਹੋਰ ‘ਆਪ’ ਵਿਧਾਇਕ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੀ ਜਾਣਕਾਰੀ ਆਪ ਲੀਡਰ ਸੰਜੇ ਸਿੰਘ ਵਲੋਂ ਸੋਸ਼ਲ ਮੀਡੀਆ ਤੇ ਦਿੱਤੀ ਗਈ। ਅਮਾਨਤੁੱਲਾ ਖਾਨ ਓਖਲਾ ਤੋਂ ਵਿਧਾਇਕ ਹਨ। 'ਆਪ' ਸਾਂਸਦ ਸੰਜੇ ਸਿੰਘ ਨੇ ਟਵੀਟ ਕੀਤਾ, "ਮੋਦੀ ਸਰਕਾਰ ਆਪਰੇਸ਼ਨ ਲੋਟਸ 'ਚ ਪੂਰੀ ਤਰ੍ਹਾਂ ਲੱਗੀ ਹੋਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ 'ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਈਡੀ ਵੱਲੋਂ ਅਮਾਨਤੁੱਲਾ ਖਾਨ ਖਿਲਾਫ ਬੇਬੁਨਿਆਦ ਮਾਮਲਾ ਘੜ ਕੇ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਤਾਨਾਸ਼ਾਹੀ ਹੈ। ਮੈਂ ਜਲਦੀ ਹੀ ਉਸ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ ਹਾਂ।