ਸੁਖਬੀਰ ਬਾਦਲ ਨਾਲ ਨਰਾਜ਼ਗੀ ਵਿਚਾਲੇ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਅਪ੍ਰੈਲ 2024- ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਬਾਦਲ ਨਾਲ ਨਰਾਜ਼ ਚੱਲ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਹੈ। ਢੀਂਡਸਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਜੋ ਕੁਝ ਹੋਇਆ, ਉਹ ਤੁਹਾਡੇ ਸਾਹਮਣੇ ਹੈ, ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕਈ ਵਾਰ ਕੋਈ ਆਪਾਂ ਗੱਲ ਕਰ ਰਹੇ ਕਰਦੇ ਹਾਂ ਤਾਂ, ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਅਤੇ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ, ਸੋ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ, ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਵੇ
ਪਰਮਿੰਦਰ ਢੀਂਡਸਾ ਨੇ ਸੁਖਬੀਰ ਬਾਦਲ ਦਾ ਬਿਨ੍ਹਾਂ ਨਾਮ ਲਏ ਕਿਹਾ ਕਿ, ਜੋ ਕਿਸੇ ਨੇ ਕੀਤਾ, ਉਨ੍ਹਾਂ ਦੀ ਮਰਜ਼ੀ, ਪਰ ਅਸੀਂ ਅੱਜ ਵੀ ਉਸ ਸੋਚ 'ਤੇ ਖੜੇ ਆ, ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜਬੂਤ ਕਰੀਏ। ਕਿਉਂਕਿ ਜਿਹੜਾ ਵਰਕਰ ਹੁੰਦਾ, ਉਹਨੂੰ ਸਾਡੇ ਨਾਲ ਵੀ ਵੱਧ ਦੁਖ ਹੋਇਆ, ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਐਸਾ ਫੈਸਲਾ ਲੈਂਦੇ ਹਾਂ, ਜਿਸ ਨਾਲ ਭਵਿੱਖ ਵਿਚ ਨੁਕਸਾਨ ਹੁੰਦਾ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ, ਅਕਾਲੀ ਦਲ ਕਾਰਨ ਆਪਾਂ ਸਾਰੇ ਅਕਾਲੀ ਹਾਂ, ਸੋ ਇਸ ਲਈ ਜੋ ਕੁਝ ਹੋਇਆ, ਉਹ ਤੁਹਾਡੇ ਸਾਹਮਣੇ, ਮੈਂ ਉਹਦੇ 'ਵਿੱਚ' ਜਾਣਾ ਨਹੀਂ ਚਾਹੁੰਦਾ।