← ਪਿਛੇ ਪਰਤੋ
ਮਨੋਹਰ ਲਾਲ ਖੱਟਰ ਵੱਲੋਂ ਕਿਸਾਨਾਂ ਨੂੰ ਸਿਰਫਿਰੇ ਕਹਿਣਾ ਮਾਨਸਿਕ ਤੌਰ ਤੇ ਕਮਜੋਰ ਮਾਨਸਿਕਤਾ ਦੀ ਨਿਸ਼ਾਨੀ : ਮਹਾਜਨ ਕ੍ਰਿਸ਼ਨ ਚੰਦਰ ਪਠਾਨਕੋਟ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਮਨੋਹਰ ਲਾਲ ਖੱਟਰ ਵੱਲੋਂ ਅੰਦੋਲਨ ਕਾਰੀ ਕਿਸਾਨਾਂ ਨੂੰ ਸਿਰਫਿਰੇ ਤੇ ਵੇਲੜ ਕਹਿਣਾ ਭਾਜਪਾ ਖਾਸ ਕਰਕੇ ਮਨੋਹਰ ਲਾਲ ਖੱਟਰ ਦੀ ਕਿਸਾਨਾਂ ਪ੍ਰਤੀ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਮਨੋਹਰ ਲਾਲ ਖੱਟਰ ਨੂੰ ਚੇਤਾਉਂਦੀਆ ਕਿਹਾ ਕਿ ਜਦੋ ਦੇਸ਼ ਕੋਲ ਕੋਈ ਅੰਨ ਭੰਡਾਰ ਨਹੀਂ ਸੀ ਤੇ ਬਾਹਰਲੇ ਦੇਸ਼ਾਂ ਤੋਂ ਕਣਕ ਅਤੇ ਚਾਵਲ ਮੰਗਵਾਏ ਜਾਂਦੇ ਸਨ ਇਹ ਪੰਜਾਬ ਦੇ ਕਿਸਾਨ ਹੀ ਹਨ ਜਿਹਨਾਂ ਨੇ ਸਖ਼ਤ ਮਿਹਨਤ ਕਰਕੇ ਅਤੇ ਆਪਣਾ ਖੂਨ ਪਸੀਨਾ ਇਕ ਕਰਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਸੀ ਤੇ ਦੇਸ਼ ਵਿਚ ਕਣਕ ਅਤੇ ਚੌਲਾਂ ਦੇ ਭੰਡਾਰ ਭਰ ਦਿਤੇ ਸੰਨ ਅੱਜ ਉਹਨਾਂ ਬਹਾਦਰ ਕਿਸਾਨਾਂ ਦੀ ਮਿਹਨਤ ਸਦਕਾ ਹੀ ਦੇਸ ਦੀ 86 ਕਰੋੜ ਜਨਤਾ ਨੂੰ ਤੁਹਾਡੀ ਭਾਜਪਪਾ ਦੀ ਸਰਕਾਰ ਮੁਫ਼ਤ ਰਾਸ਼ਨ ਮੁਹੱਇਆ ਕਰਵਾ ਰਹੀ ਹੈ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਪੰਜਾਬੀਆਂ ਦਾ 80 % ਤੋਂ ਵੱਧ ਯੋਗਦਾਨ ਹੈ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਮਨੋਹਰ ਲਾਲ ਖੱਟਰ ਜੀ ਤੁਹਾਡੇ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕੇ ਜਾਣ ਤੇ ਜੋ ਹੱਥ ਕੰਡੇ ਅਤੇ ਜੁਲਮ ਕਿਸਾਨਾਂ ਤੇ ਕੀਤੇ ਗਏ ਸਨ ਜਾਂ ਹੁਣ ਤੁਹਾਡੀ ਹਰਿਆਣਾ ਸਰਕਾਰ ਕਰ ਰਹੀ ਹੈ ਉਹ ਵੀ ਆਉਣ ਵਾਲੇ ਇਤਿਹਾਸ ਦੇ ਪੰਨਿਆਂ ਵਿਚ ਲਿਖੇ ਜਾਣਗੇ ਤੇ ਪੰਜਾਬ ਦੇ ਲੋਕ ਤੁਹਾਡੇ ਵੱਲੋਂ ਕੀਤੇ ਗਏ ਜ਼ੁਲਮਾਂ ਨੂੰ ਜੁਗਾਂ ਜੁਗਾਂਤਰਾਂ ਤੱਕ ਨਹੀਂ ਭੁਲ ਸੱਕਣਗੇ
Total Responses : 976