ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਚੈਪਟਰ ਮਲੇਰਕੋਟਲਾ ਦੀ ਸਲਾਨਾ ਮੀਟਿੰਗ ਵਿੱਚ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਅਤੇ ਡਿੰਪਲ ਗਰਗ ਪ੍ਰਧਾਨ ਬਣੇ
- ਚੈਂਬਰ ਹਮੇਸ਼ਾਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਸੰਭਵ ਹੱਲ ਲਈ ਯਤਨਸ਼ੀਲ ਹੈ ਤੇ ਰਹੇਗਾ--ਡਾ.ਏ.ਆਰ ਸ਼ਰਮਾ/ਕਿੱਟੀ ਚੋਪੜਾ
- ਉੱਦਮੀਆਂ ਦੀ ਆਪਸੀ ਏਕਤਾ ਸੰਗਠਨ ਨੂੰ ਮਜ਼ਬੂਤ ਕਰਦੀ ਹੈ ਤੇ ਚੈਂਬਰ ਦਾ ਜਲਦੀ ਹੀ ਸੂਬਾ ਪੱਧਰ 'ਤੇ ਵਿਸਥਾਰ ਹੋਵੇਗਾ-ਘਨਸਿਆਮ ਕਾਂਸਲ
- ਪਿਛਲੇ ਅੱਠ ਸਾਲਾਂ ਵਿਚ,ਐਸ.ਡੀ.ਆਈ.ਸੀ ਦੀ ਜੋਂ ਵਿਲੱਖਣ ਪਛਾਣ ਬਣੀ,ਉਸ ਦਾ ਸਿਹਰਾ ਸਮੂਹ ਮੈਂਬਰਾਂ ਦੇ ਪਿਆਰ ਅਤੇ ਤਾਲਮੇਲ ਨੂੰ ਹੀ ਜਾਂਦਾ--ਸਜੀਵ ਸੂਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 20 ਅਪ੍ਰੈਲ 2024 ਸੰਗਰੂਰ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਚੈਪਟਰ ਮਲੇਰਕੋਟਲਾ ਦੀ ਜਨਰਲ ਹਾਊਸ ਦੀ ਮੀਟਿੰਗ ਜ਼ਿਲ੍ਹਾ ਚੇਅਰਮੈਨ ਡਾ.ਏ.ਆਰ. ਸ਼ਰਮਾ, ਜ਼ਿਲ੍ਹਾ ਉਪ ਚੇਅਰਮੈਨ ਘਣਸ਼ਿਆਮ ਕਾਂਸਲ, ਜ਼ਿਲ੍ਹਾ ਪ੍ਰਧਾਨ ਸੰਜੀਵ ਕਿੱਟੀ ਚੋਪੜਾ,ਜਨਰਲ ਸਕੱਤਰ ਅਮਰ ਗੁਪਤਾ,ਜ਼ਿਲ੍ਹਾ ਵਿੱਤ ਸਕੱਤਰ ਪ੍ਰੇਮ ਗੁਪਤਾ, ਵਿੱਤ ਸਕੱਤਰ ਰਾਕੇਸ਼ ਸਿੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਵੇਦ ਢੀਂਗਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਕੱਤਰ ਅਮਰ ਗੁਪਤਾ ਨੇ ਸਾਲਾਨਾ ਰਿਪੋਰਟ ਤੇ ਕੈਸ਼ੀਅਰ ਨੇ ਸਲਾਨਾ ਲੇਖਾ ਜੋਖਾ ਪੇਸ਼ ਕੀਤਾ ।
ਇਸ ਹੋਈ ਸਲਾਨਾ ਮੀਟਿੰਗ ਸਬੰਧੀ ਜਾਣਕਾਰੀ ਦਿੰਦੇਆ ਪਿਛਲੇ ਅੱਠ ਸਾਲਾਂ ਤੋਂ ਚੈਪਟਰ ਮਲੇਰਕੋਟਲਾ ਦੀ ਪ੍ਰਧਾਨਗੀ ਕਰਦੇ ਆ ਰਹੇ ਸ੍ਰੀ ਸਜੀਵ ਸੂਦ ਨੇ ਇਸ ਸਮੇਂ ਦੌਰਾਨ ਐਸਡੀਆਈਸੀ ਦੇ ਸਾਰੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਸੰਗਰੂਰ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਨੇ ਪਿਛਲੇ ਅੱਠ ਸਾਲਾਂ ਵਿਚ,ਐਸ.ਡੀ.ਆਈ.ਸੀ ਦੀ ਜੋਂ ਵਿਲੱਖਣ ਪਛਾਣ ਬਣਾਈ ਹੈ ਉਸ ਦਾ ਸਿਹਰਾ ਸਮੂਹ ਮੈਂਬਰਾਂ ਦੇ ਪਿਆਰ ਅਤੇ ਤਾਲਮੇਲ ਨੂੰ ਹੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 2024-26 ਲਈ ਸ.ਇੰਦਰਜੀਤ ਸਿੰਘ ਮੁੰਡੇ ਨੂੰ ਚੈਪਟਰ ਚੇਅਰਮੈਨ ਸ੍ਰੀ ਅਮਰ ਗੁਪਤਾ ਨੂੰ ਚੈਪਟਰ ਉਪ ਚੇਅਰਮੈਨ ਅਤੇ ਸ੍ਰੀ ਡਿੰਪਲ ਗਰਗ ਨੂੰ ਸਰਬਸੰਮਤੀ ਨਾਲ ਚੈਪਟਰ ਮਾਲੇਰਕੋਟਲਾ ਦਾ ਪ੍ਰਧਾਨ ਨਾਮਜ਼ਦ ਕਰਦਿਆਂ ਚਾਰਜ ਸੌਂਪਿਆ ਗਿਆ ਅਤੇ ਉਨਾਂ ਨੂੰ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ। ਨਵ ਨਿਯੁਕਤ ਅਹੁਦੇਦਾਰਾਂ ਨੇ ਇਸ ਮੌਕੇ ਤੇ ਚੈਂਬਰ ਮੈਂਬਰਾਂ ਦਾ ਉਹਨਾਂ ਦੀ ਨਿਯੁਕਤੀ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਚੈਂਬਰ ਦੀ ਬੇਹਤਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਤੇ ਜਿਲਾ ਚੇਅਰਮੈਨ ਡਾ.ਏ.ਆਰ.ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਕਿੱਟੀ ਚੋਪੜਾ ਨੇ ਸੰਬੋਧਨ ਕਰਦਿਆਂ ਜਿੱਥੇ ਨਵੀਂ ਟੀਮ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਕਿਹਾ ਕਿ ਚੈਂਬਰ ਹਮੇਸ਼ਾਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਸੰਭਵ ਹੱਲ ਲਈ ਯਤਨਸ਼ੀਲ ਹੈ ਤੇ ਰਹੇਗਾ। ਸ੍ਰੀ ਘਨਸਿਆਮ ਕਾਂਸਲ ਨੇ ਕਿਹਾ ਕਿ ਉੱਦਮੀਆਂ ਦੀ ਆਪਸੀ ਏਕਤਾ ਸੰਗਠਨ ਨੂੰ ਮਜ਼ਬੂਤ ਕਰਦੀ ਹੈ ਤੇ ਚੈਂਬਰ ਦਾ ਜਲਦੀ ਹੀ ਸੂਬਾ ਪੱਧਰ 'ਤੇ ਵਿਸਥਾਰ ਹੋਵੇਗਾ। ਇਸ ਮੌਕੇ ਤੇ ਸਾਬਕਾ ਇਲਾਕਾ ਇੰਚਾਰਜ ਵਰੁਣ ਸਿੰਗਲਾ, ਅਭੈ ਗੁਪਤਾ, ਸ਼ਿਵਮ ਮਟਕਣ, ਕਪਿਲ ਸਿੰਗਲਾ, ਰਾਜੀਵ ਸੂਦ, ਪੁਨੀਤ ਢੀਂਗਰਾ, ਵਰੁਣ ਜਿੰਦਲ, ਰੋਮੀਓ ਢੀਂਗਰਾ, ਨਿਰਮਲ ਸਿੰਘ, ਸੰਦੀਪ ਸੂਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਦੀਪਕ ਜਿੰਦਲ, ਸੀ.ਪੀ.ਗਰਗ, ਅਰੁਣ ਜੈਨ, ਰਾਜੀਵ ਮਲਹੋਤਰਾ, ਬੀ.ਆਰ.ਜਿੰਦਲ, ਪ੍ਰਕਾਸ਼ ਗੋਗੀਆ, ਦੀਪਕ ਜੈਨ, ਮੁਕੇਸ਼ ਦੁਆ, ਰੋਮੀਓ ਢੀਂਗਰਾ, ਅਨੂਪ ਚੋਪੜਾ, ਰਾਕੇਸ਼ ਗਰਗ, ਅਸ਼ੋਕ ਸਿੰਗਲਾ,ਹਰਿੰਦਰ ਸੂਦ, ਅੰਤਰਦੀਪ ਸਿੰਘ ਆਦਿ ਨੇ ਨਵੇਂ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੰਦੇ ਆਂ ਉਮੀਦ ਜਾਹਿਰ ਕੀਤੀ ਕਿ ਉਹਨਾਂ ਦਾ ਸਮਾਂ ਚੇਂਬਰ ਲਈ ਵਧੇਰੇ ਲਾਹੇਵੰਦ ਸਾਬਿਤ ਹੋਵੇਗਾ ।