ਝੱਖੜ ਕਾਰਨ ਦਰਖਤ ਡਿੱਗੇ, ਵਣ ਵਿਭਾਗ ਦਾ ਹੋਇਆ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ 20 ਅਪ੍ਰੈਲ 2024 - ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਤੂਫਾਨ ਕਾਰਨ ਇਕ ਕਰਾਫਟ ਮੇਲੇ 'ਚ ਟਾਵਰ ਡਿੱਗਣ ਨਾਲ ਜਿੱਥੇ ਇਕ ਨੌਜਵਾਨ ਦੀ ਮੌਤ ਹੋ ਗਈ, ਉੱਥੇ ਹੀ ਜੰਗਲਾਤ ਵਿਭਾਗ ਵੱਲੋਂ ਸੜਕ ਕਿਨਾਰੇ ਲਗਾਏ ਗਏ ਕੁਝ ਦਰਖਤ ਵੀ ਟੁੱਟਣ ਦੀ ਖਬਰ ਹੈ ।| ਮੁੱਖ ਤੌਰ 'ਤੇ ਗੁਰਦਾਸਪੁਰ-ਸ਼੍ਰੀਹਰਗੋਬਿੰਦਪੁਰ ਰੋਡ 'ਤੇ ਰੇਲਵੇ ਕਰਾਸਿੰਗ ਨੇੜੇ ਇਕ ਬੋਹੜ ਦਾ ਪੁਰਾਣਾ ਦਰੱਖਤ ਅਤੇ ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਦੋ ਪੁਰਾਣੇ ਅੰਬ ਦੇ ਦੋ ਦਰੱਖਤ , ਜੋ ਤੇਜ਼ ਹਨੇਰੀ ਕਾਰਨ ਡਿੱਗ ਪਏ। ਇਸ ਤੋਂ ਇਲਾਵਾ ਸੜਕ ਕਿਨਾਰੇ ਲਗਾਏ ਸਫੈਦੇ ਦੇ ਕਈ ਦਰੱਖਤਾਂ ਦੀਆਂ ਮੋਟੀਆਂ ਟਾਹਣੀਆਂ ਵੀ ਟੁੱਟ ਕਿ ਸੜਕ ਤੇ ਆ ਪਈਆਂ , ਜਿਸ ਕਾਰਨ ਜੰਗਲਾਤ ਵਿਭਾਗ ਦਾ ਨੁਕਸਾਨ ਹੋਇਆ ਹੈ।
ਜ਼ਿਲ੍ਹਾ ਜੰਗਲਾਤ ਅਫ਼ਸਰ ਅਟਲ ਮਹਾਜਨ ਨੇ ਦੱਸਿਆ ਕਿ ਬੋਹੜ ਦਾ ਦਰੱਖਤ ਅਤੇ ਅੰਬ ਦੇ ਦੋ ਦਰੱਖਤ ਟੁੱਟ ਕੇ ਡਿੱਗਣ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ। ਜਿਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੱਟ ਕੇ ਸੜਕਾਂ ਤੋਂ ਹਟਾ ਕੇ ਆਪਣੇ ਲੱਕੜੀ ਆਪਣੇ ਕਾਬੂ ਵਿੱਚ ਲੈ ਲਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਈ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਦਰੱਖਤਾਂ ਡਿੱਗੇ ਹਨ ਇਸ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।