'ਆਪ' ਦੇ ਸੀਨੀਅਰ ਆਗੂ ਕੇਵਲ ਚੋਹਲਾ ਵਲੋਂ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖਰੀਦ
ਕਿਸਾਨ,ਮਜ਼ਦੂਰਾਂ ਤੇ ਆੜਤੀਆਂ ਨੂੰ ਮੰਡੀ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ -ਕੇਵਲ ਚੋਹਲਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 23 ਅਪ੍ਰੈਲ 2024 : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮ ਅਨੁਸਾਰ ਅਤੇ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਲਾਲਪੁਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨੇੜਲੇ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਲ੍ਹਾ ਸਕੱਤਰ ਕੇਵਲ ਚੋਹਲਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਮੰਡੀ ਪ੍ਰਧਾਨ ਅਮਿਤ ਕੁਮਾਰ ਨਈਅਰ ਅਤੇ ਸਮੂਹ ਆੜ੍ਹਤੀ ਭਾਈਚਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਦੇਖ-ਰੇਖ ਹੇਠ ਮੰਡੀ ਦੇ ਆੜ੍ਹਤੀ ਸੁਖਬੀਰ ਸਿੰਘ ਪੰਨੂ ਦੀ ਆੜ੍ਹਤ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਅਤੇ ਦਾਣਾ ਮੰਡੀ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਚੋਹਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਲਿਫਟਿੰਗ,ਖਰੀਦ ਅਤੇ ਢੋਆ ਢੁਆਈ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ।ਉਨ੍ਹਾਂ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਂਕੜ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਦੀਆਂ ਹਿਦਾਇਤਾਂ ਤਹਿਤ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਕਰਵਾਈ ਜਾਵੇ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਕਿਸਮ ਦੀ ਕਿਸਮ ਮੁਸ਼ਕਲ ਨਾ ਆਉਣ ਦਿੱਤੀ ਜਾਵੇ।ਕੇਵਲ ਚੋਹਲਾ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨ ਭਰਾਵਾਂ ਦੀ ਕਣਕ ਦਾ ਇੱਕ ਇੱਕ ਦਾਣਾ ਖਰੀਦ ਕੀਤਾ ਜਾਵੇਗਾ ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।ਇਸ ਮੌਕੇ ਦਾਣਾ ਮੰਡੀ ਦੇ ਪ੍ਰਧਾਨ ਅਮਿਤ ਕੁਮਾਰ ਨਈਅਰ ਨੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਹੀ ਲਿਆਉਣ ਤਾਂ ਜ਼ੋ ਤੁਰੰਤ ਖਰੀਦ ਹੋ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਟੀਮ ਦੇ ਪ੍ਰਦੀਪ ਕੁਮਾਰ ਢਿੱਲੋਂ, ਅੰਗਰੇਜ਼ ਸਿੰਘ, ਗੁਰਲਾਲ ਸਿੰਘ,ਸੁਖਬੀਰ ਸਿੰਘ ਪੰਨੂ,ਜਗਦੀਸ਼ ਸਿੰਘ ਜੀਣਾ,ਡਾਕਟਰ ਨਿਰਭੈ ਸਿੰਘ,ਨੰਬਰਦਾਰ ਕੁਲਬੀਰ ਸਿੰਘ,ਆੜਤੀ ਸਵਿੰਦਰ ਸਿੰਘ ਕਾਕਾ ਪ੍ਰਧਾਨ,ਸਰਬਜੀਤ ਸਿੰਘ ਸਾਬੀ,ਜੱਸਾ ਸਿੰਘ ਭੱਠਲ, ਗੁਰਜੀਤ ਸਿੰਘ ਧੁੰਨ, ਗੁਰਮੀਤ ਕੁਮਾਰ ਕਾਕਾ ਸ਼ਾਹ,ਸੁੰਦਰ ਸਿੰਘ ਟਿੱਬਿਆਂ ਵਾਲਾ, ਪਲਵਿੰਦਰ ਪਿੰਦੋ,ਜਸਵੰਤ ਜੱਸਾ,ਰਾਜਾ ਸਿੰਘ, ਸਰਵਨ ਸਿੰਘ ਫੌਜੀ, ਮਾਸਟਰ ਰਵਿੰਦਰ ਸਿੰਘ, ਸਤਨਾਮ ਸਿੰਘ,ਬਲਦੇਵ ਸਿੰਘ ਬੈਨੀ,ਕਰਤਾਰ ਸਿੰਘ,ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ,ਮਜ਼ਦੂਰ ਅਤੇ ਆੜਤੀ ਭਰਾ ਹਾਜ਼ਰ ਸਨ।