ਦਰਸ਼ਨ ਸਿੰਘ ਬਰਾੜ ਬਣੇ ਦੀਪਕ ਜੈਤੋਈ ਮੰਚ ਦੇ ਪ੍ਰਧਾਨ
ਜੈਤੋ, 23 ਅਪ੍ਰੈਲ (ਮਨਜੀਤ ਸਿੰਘ ਢੱਲਾ)- ਇਲਾਕੇ ਦੀ ਸਰਗਰਮ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ:) ਦੀ ਮਹੀਨਾਵਾਰ ਬੈਠਕ ਇਥੇ ਪੈਨਸ਼ਨਰਜ਼ ਭਵਨ ਵਿਖੇ ਸਰਵ ਸ੍ਰੀ ਤਰਸੇਮ ਨਰੂਲਾ, ਸਾਧੂ ਰਾਮ ਸ਼ਰਮਾ, ਦਰਸ਼ਨ ਸਿੰਘ ਬਰਾੜ ਤੇ ਸੁੰਦਰਪਾਲ ਪ੍ਰੇਮੀ ਦੀ ਪ੍ਰਧਾਨਗੀ ਹੇਠ ਹੋਈ।
ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਹਾਜ਼ਰ ਸ਼ਾਇਰਾਂ ਨੂੰ ਜੀ ਆਇਆਂ ਕਿਹਾ।
ਇਸ ਬੈਠਕ ਦੌਰਾਨ ਸਾਲ 2024-25 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਚ ਤਹਿਤ ਸ਼ਾਇਰ ਦਰਸ਼ਨ ਸਿੰਘ ਬਰਾੜ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਤਰਲੋਕ ਵਰਮਾ ਸੰਸਥਾਪਕ ਸਰਪ੍ਰਸਤ, ਤਰਸੇਮ ਨਰੂਲਾ ਤੇ ਸਾਧੂ ਰਾਮ ਸ਼ਰਮਾ - ਸਰਪ੍ਰਸਤ, ਸੁੰਦਰ ਸਿੰਘ ਬਾਜਾਖ਼ਾਨਾ - ਸਕੱਤਰ, ਹਰਮੇਲ ਪਰੀਤ - ਪ੍ਰੈਸ ਸਕੱਤਰ, ਤੇ ਸੁੰਦਰਪਾਲ ਪ੍ਰੇਮੀ -ਸਲਾਹਕਾਰ ਚੁਣੇ ਗਏ।
ਬੈਠਕ ਦੌਰਾਨ ਪਿਛਲੇ ਦਿਨੀਂ ਵਿਛੋੜਾ ਦੇ ਗਏ ਉੱਘੇ ਕਵੀ ਮੋਹਨਜੀਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਕ ਮਤਾ ਪਾਸ ਕਰਕੇ ਮੰਚ ਦੀ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਪਹਿਲੇ ਐਤਵਾਰ ਸਵੇਰੇ 10 ਵਜੇ ਕਰਨ ਦਾ ਫੈਸਲਾ ਕੀਤਾ ਗਿਆ।
ਉਪਰੰਤ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ। ਇਸ ਤਹਿਤ ਸਰਵ ਸ੍ਰੀ ਮੇਲਾ ਰਾਮ, ਛਿੰਦਰ ਸਿੰਘ ਛਿੰਦਾ, ਹਰਭਗਵਾਨ ਕਰੀਰਵਾਲੀ, ਮਨਜੀਤ ਸਰਾਂ, ਈਸ਼ਰ ਸਿੰਘ ਲੰਭਵਾਲੀ, ਹਰਮੇਲ ਪਰੀਤ, ਜਰਨੈਲ ਸਿੰਘ ਜ਼ਖ਼ਮੀਂ, ਤਰਸੇਮ ਨਰੂਲਾ, ਦਰਸ਼ਨ ਸਿੰਘ ਬਰਾੜ, ਤਰਲੋਕ ਵਰਮਾ ਤੇ ਮਲਕੀਤ ਕਿੱਟੀ ਤੇ ਬਲਦੇਵ ਕਿਸ਼ਨ ਨੇ ਹਾਜ਼ਰੀ ਲਵਾਈ।
ਮੰਚ ਸੰਚਾਲਨ ਸੁੰਦਰ ਸਿੰਘ ਬਾਜਾਖ਼ਾਨਾ ਨੇ ਕੀਤਾ।