ਹਨੂੰਮਾਨ ਜੈਅੰਤੀ ਮੌਕੇ ਖੂਨਦਾਨ ਕੈਂਪ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਅਪ੍ਰੈਲ 2024: ਸ਼੍ਰੀ ਖਾਟੂ ਸ਼ਿਆਮ ਟਰੱਸਟ ਲਾਲੜੂ ਵੱਲੋਂ ਅੱਜ ਸ਼੍ਰੀ ਹਨੂੰਮਾਨ ਜੈਅੰਤੀ ਦੇ ਮੌਕੇ ਸਥਾਨਕ ਦੁਰਗਾ ਦੇਵੀ ਮੰਦਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਸਾਖਾ ਲਾਲੜੂ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਪੀ.ਜੀ.ਆਈ ਚੰਡੀਗੜ੍ਹ ਤੋਂ ਡਾ. ਜਸਮੀਤ ਕੌਰ ਦੀ ਅਗਵਾਈ ਹੇਠ ਟੀਮ ਵੱਲੋਂ 71 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਔਰਤਾਂ ਵੱਲੋਂ ਵੀ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਇਸ ਦੌਰਾਨ ਸ. ਰੰਧਾਵਾ ਨੇ ਜਿੱਥੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ, ਉੱਥੇ ਹੀ ਕੈਂਪ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨ ਦਾਨ ਇੱਕ ਮਹਾਨ ਦਾਨ ਹੈ, ਕਿਉਂਕਿ ਤੁਹਾਡੇ ਕੀਤੇ ਖੂਨ ਦਾਨ ਨਾਲ ਕਿਸੇ ਵੀ ਲੋੜਵੰਦ ਦੀ ਜਿੰਦਗੀ ਬਚ ਸਕਦੀ ਹੈ।
ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਦੇ ਪ੍ਰਧਾਨ ਰਘੂਨਾਥ ਨਾਰੰਗ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਸਦੇਵ ਮਦਾਨ , ਜਸਵੰਤ ਕੁਮਾਰ ,ਮਹੇਸ਼ ਕੁਮਾਰ ਵਲੇਚਾ, ਸ਼੍ਰੀ ਓਮਪ੍ਰਕਾਸ਼ , ਪਵਨ ਕੁਮਾਰ , ਅਸ਼ੋਕ ਕੁਮਾਰ ਬੱਤਰਾ, ਨਰਿੰਦਰ ਕੁਮਾਰ ਵਲੇਚਾ, ਹਰੀਸ਼ ਮਦਾਨ, ਦਕਸ਼ਤ ਵਧਵਾ, ਰੋਹਿਤ ਬੱਤਰਾ,ਲਵਿਸ਼ ਵਧਵਾ, ਕੁੰਚਿਤ ਸ਼ਰਮਾ, ਪਰਾਗ ਆਹੂਜਾ , ਭਾਰਤ ਭੂਸ਼ਣ , ਲਕਸ਼ੈ ਢੀਂਗਰਾ , ਸਾਗਰ ਗਖੜ ,ਮੋਨੂੰ ਪੋਪਲੀ , ਲਵਲੀ ਮਦਨ ,ਮੋਨੂੰ ਸੈਣੀ ਤੇ ਨਿਤੀਸ਼ ਖੁਰਾਣਾ ਆਦਿ ਵੀ ਹਾਜ਼ਰ ਸਨ।