ਐਸ. ਡੀ. ਐਮ ਅਤੇ ਖੇਤੀਬਾੜੀ ਵਿਭਾਗ ਨੇ ਸ਼ੈਲਰ ਮਾਲਕਾਂ ਅਤੇ ਆੜਤੀਆਂ ਨਾਲ ਮੀਟਿੰਗ
ਰਵਿੰਦਰ ਸਿੰਘ ਢਿੱਲੋਂ
ਖੰਨਾ, 24 ਅਪ੍ਰੈਲ 2024 - ਖੰਨਾ ਵਿਖੇ ਮਾਣਯੋਗ ਐਸ. ਡੀ. ਐਮ ਖੰਨਾ ਡਾ.ਬਲਜਿੰਦਰ ਸਿੰਘ ਢਿੱਲੋਂ ਅਤੇ ਖੇਤੀਬਾੜੀ ਵਿਭਾਗ , ਖੰਨਾ ਦੇ ਏ. ਡੀ.ਓ ਸਿਰਤਾਜ ਸਿੰਘ ਜੀ ਵੱਲੋਂ ਸ਼ੈਲਰ ਮਾਲਕਾਂ ਅਤੇ ਆੜਤੀਆਂ ਨਾਲ ਮੀਟਿੰਗ ਕੀਤੀ ਗਈ , ਜਿਸ ਵਿੱਚ ਉਹਨਾਂ ਨੂੰ ਝੋਨੇ ਦੀਆਂ ਘੱਟ ਅਤੇ ਦਰਮਿਆਨੀ ਟਾਈਮ ਲੈਣ ਵਾਲੀਆਂ ਕਿਸਮਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਅਤੇ ਪੂਸਾ 44 ਕਿਸਮ ਦਾ ਵੱਧ ਟਾਈਮ ਲੈਣ ਕਾਰਨ ਧਰਤੀ ਹੇਠਲਾ ਪਾਣੀ ਡੂੰਘਾ ਜਾ ਰਿਹਾ ਹੈ ਅਤੇ ਵੱਧ ਪਰਾਲੀ ਦੇ ਪ੍ਰਬੰਧਨ ਵਿੱਚ ਵੀ ਬਹੁਤ ਮੁਸ਼ਕਿਲ ਆਉਂਦੀ ਹੈ ਕਿਉਂਕਿ ਪੂਸਾ 44 ਦੇ ਵੱਧ ਟਾਈਮ ਲੈਣ ਕਾਰਨ ਕਣਕ ਬੀਜਣ ਵਿੱਚ ਬਹੁਤ ਘੱਟ ਟਾਈਮ ਬੱਚਦਾ ਹੈ ਅਤੇ ਪੂਸਾ ਤੋਂ ਇਲਾਵਾ ਹੋਰ ਕਿਸਮਾਂ ਬੀਜਣੀਆ ਚਾਹੀਦੀਆ ਹਨ। ਮਾਣਯੋਗ ਐੱਸ.ਡੀ.ਐਮ ਸਾਹਿਬ ਖੰਨਾ ਜੀ ਨੇ ਧਰਤੀ ਹੇਠਲੇ ਡੂੰਘੇ ਜਾ ਰਹੇ ਪਾਣੀ ਬਾਰੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮਸਲੇ ਬਾਰੇ ਸੋਚਣਾ ਅਤੇ ਇਸ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।