ਸਾਨੂੰ ਸ਼ਹੀਦ ਵਿਕਾਸ ਬੱਗਾ ਦੇ ਪਰਿਵਾਰ ਲਈ ਜੰਗ ਲੜਨੀ ਪਵੇਗੀ :- ਹਰਵਿੰਦਰ ਸੋਨੀ
ਸ਼ਹੀਦ ਦਾ ਪਰਿਵਾਰ ਹੁਣ ਹਿੰਦੂਆਂ ਦੀ ਧਰੋਹਰ ਹੈ:- ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ , 25 ਅਪ੍ਰੈਲ ਕੁਝ ਦਿਨ ਪਹਿਲਾਂ ਵਿਕਾਸ ਪ੍ਰਭਾਕਰ ਉਰਫ਼ ਬੱਗਾ ਦੇ ਦਿਨ-ਦਿਹਾੜੇ ਹੋਏ ਕਤਲ ਤੋਂ ਬਾਅਦ ਕਈ ਹਿੰਦੂ ਆਗੂਆਂ ਨੇ ਆਪਣੇ ਦਿਲਾਂ ਵਿੱਚ ਭਾਰੀ ਗੁੱਸੇ ਨਾਲ ਸ਼ਿਵ ਸੈਨਾ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਅਤੇ ਭਗਵਾ ਸੈਨਾ ਦੇ ਪ੍ਰਧਾਨ ਪੰਕਜ ਦਵੇਸਰ ਦੀ ਅਗਵਾਈ ਵਿੱਚ ਸ਼ਹੀਦ ਦੇ ਸੰਸਕਾਰ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਹਿੰਦੂ ਆਗੂ ਸ਼ਹੀਦ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਲਕਸ਼ਮੀ ਨਰਾਇਣ ਮੰਦਿਰ ਨੰਗਲ ਪਹੁੰਚੇ , ਪਰ ਹੈਰਾਨੀ ਦੀ ਗੱਲ ਇਹ ਸੀ ਕਿ ਵਿਸ਼ਵ ਹਿੰਦੂ ਦੇ ਇਸ ਆਗੂ ਦੇ ਸ਼ਰਧਾਂਜਲੀ ਸਮਾਗਮ ਵਿੱਚ ਭਾਜਪਾ ਕਿਸੇ ਵੀ ਸਥਾਨਕ ਜਾਂ ਸੂਬਾ ਪੱਧਰੀ ਆਗੂ ਨੇ ਸ਼ਮੂਲੀਅਤ ਨਹੀਂ ਕੀਤੀ ਪਹੁੰਚਿਆ।
ਇਸ ਮੌਕੇ ਹਰਵਿੰਦਰ ਸੋਨੀ ਅਤੇ ਪੰਕਜ ਦਵੇਸਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ 'ਚ ਹਿੰਦੂਆਂ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਪਿਛਲੇ ਕਾਫੀ ਸਮੇਂ ਤੋਂ ਹਿੰਦੂ ਨੇਤਾਵਾਂ ਦੇ ਕਤਲ ਦਾ ਸਿਲਸਿਲਾ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਚੋਣ ਜਾਬਤੇ ਕਾਰਨ ਪੂਰਾ ਦੇਸ਼ ਹਾਈ ਅਲਰਟ 'ਤੇ ਹੈ, ਵਿਕਾਸ ਪ੍ਰਭਾਕਰ ਦਾ ਕਤਲ ਨਾ ਸਿਰਫ਼ ਦੁਖਦਾਈ ਹੈ, ਸਗੋਂ ਸ਼ਰਮਨਾਕ ਵੀ ਹੈ, ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਚੋਣਾਂ ਦਾ ਬਹਾਨਾ ਬਣਾ ਕੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਹੈ , ਪਰ ਹਿੰਦੂ ਭਾਈਚਾਰਾ ਇਸ ਮਾਮਲੇ ਵਿੱਚ ਚੁੱਪ ਨਹੀਂ ਬੈਠੇਗਾ ਕਿਉਂਕਿ ਸਰਕਾਰਾਂ ਵੋਟ ਬੈਂਕ ਦੀ ਖ਼ਾਤਰ ਦੂਜੇ ਭਾਈਚਾਰਿਆਂ ਨੂੰ ਖੁਸ਼ ਕਰਨ ਲਈ ਕਰੋੜਾਂ ਰੁਪਏ ਪਾਣੀ ਵਾਂਗ ਖਰਚ ਦਿੰਦੀਆਂ ਹਨ, ਪਰ ਜਦੋਂ ਗੱਲ ਹਿੰਦੂ ਭਾਈਚਾਰੇ ਦੇਖ ਕਿਸੇ ਆਗੂ ਦੇ ਕਤਲ ਦੀ ਆਉਂਦੀ ਹੈ ਤਾਂ ਸਰਕਾਰਾਂ ਦੂਜੇ ਪਾਸੇ ਕੱਛਾਂ ਮਾਰਨ ਲੱਗ ਪੈਦੀਆਂ ਹਨ। ਇਸ ਲਈ ਕਈ ਆਗੂਆਂ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਵਾਅਦਾ ਕੀਤਾ ਕਿ ਜਦੋਂ ਤੱਕ ਸ਼ਹੀਦ ਵਿਕਾਸ ਬੱਗਾ ਦੀਆਂ ਛੋਟੀਆਂ ਬੱਚੀਆਂ ਨੂੰ 2 ਕਰੋੜ ਰੁਪਏ ਮੁਆਵਜ਼ੇ ਵਜੋਂ ਨਹੀਂ ਦਿੱਤੇ ਜਾਂਦੇ ਅਤੇ ਵਿਕਾਸ ਬੱਗਾ ਦੀ ਪੜ੍ਹੀ-ਲਿਖੀ ਪਤਨੀ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਵਿਕਾਸ ਬੱਗਾ ਸੰਘਰਸ਼ ਕਮੇਟੀ ਦਾ ਗਠਨ ਕਰਕੇ ਸ਼ਹੀਦ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਲੜਾਈ ਜਾਰੀ ਰੱਖੀ ਜਾਵੇਗੀ | ਇਸ ਤੋਂ ਇਲਾਵਾ ਡੀਜੀਪੀ ਗੌਰਵ ਯਾਦਵ ਨੇ ਖੁਦ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਵਿਕਾਸ ਬੱਗਾ ਦੀ ਹੱਤਿਆ ਇੱਕ ਅੱਤਵਾਦੀ ਘਟਨਾ ਸੀ, ਇਸ ਲਈ ਵਿਕਾਸ ਬੱਗਾ ਅਤੇ ਉਸਦੇ ਪਰਿਵਾਰ ਨੂੰ ਅੱਤਵਾਦ ਪੀੜਤ ਐਲਾਨਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੰਜਾਬ 'ਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਨਾਲ ਸੂਬਾ ਅਤੇ ਕੇਂਦਰ ਸਰਕਾਰਾਂ ਇਸ ਸਬੰਧ 'ਚ ਵਿਹਲੀਆਂ ਬੈਠੀਆਂ ਹਨ, ਉਸ ਤੋਂ ਸਾਫ਼ ਜਾਪਦਾ ਹੈ ਕਿ ਹਿੰਦੂਆਂ ਨੂੰ ਖੁਦ ਹੀ ਲਾਮਬੰਦ ਹੋਣਾ ਪਵੇਗਾ ਅਤੇ ਆਪਣੀ ਰਾਖੀ ਕਰਨੀ ਪਵੇਗੀ |
ਸੋਨੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਪੁਲਿਸ ਨੇ ਕੁੱਝ ਹੀ ਦਿਨਾਂ ਵਿੱਚ ਬੱਗਾ ਦੇ ਕਾਤਲਾਂ ਨੂੰ ਫੜ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਫਿਰ ਵੀ ਪੰਜਾਬ ਪੁਲਿਸ ਤੋਂ ਹਿੰਦੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਨੀਤੀ ਅਪਣਾਉਣ ਦੀ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ।
ਇਸ ਮੌਕੇ ਸੰਤੋਖ ਗਿੱਲ, ਰਮਨ ਸ਼ਰਮਾ, ਜਗਜੀਵਨ, ਦੀਪਕ ਭਗਤ, ਅਮਿਤ ਭਾਟੀਆ, ਸੌਰਭ ਗੁਪਤਾ, ਪੰਕਜ ਪਠਾਨਕੋਟ, ਬਲਵਿੰਦਰ ਕੁਮਾਰ, ਰਵਨੀਸ਼ ਮਹਿਰਾ, ਸੰਜੀਵ ਹਾਂਡਾ, ਦੀਪਕ ਕੁਮਾਰ, ਪ੍ਰਵੀਨ ਸ਼ਰਮਾ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।