ਬੱਸ ਵਿੱਚ ਜਾ ਰਹੀ ਸਵਾਰੀ ਕੋਲੋਂ ਭੁੱਕੀ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ , 30 ਅਪ੍ਰੈਲ 2024 : ਦਿਲਬਾਗ ਸਿੰਘ ਜੋ ਬਤੋਰ ਇੰਚਾਰਜ ਨਾਕਾ ਬਾਈਪਾਸ ਘਰੋਟਾ ਮੋੜ ਵਿਖੇ ਤਾਇਨਾਤ ਹੈ, ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਪਠਾਨਕੋਟ ਸਾਇਡ ਤੋਂ ਆਉਣ ਵਾਲੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਇੱਕ ਪਨਬੱਸ/ਪੰਜਾਬ ਰੋਡਵੇਜ ਜਲੰਧਰ-1 ਆਈ ਜਿਸ ਨੂੰ ਰੋਕ ਕੇ ਬੱਸ ਦੀ ਚੈਕਿੰਗ ਕੀਤੀ ਗਈ।ਦੋਰਾਂਨੇ ਚੈਕਿੰਗ ਬੱਸ ਵਿੱਚ ਬੈਠੇ ਵਿਅਕਤੀ ਪ੍ਰਤਾਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਾੜੀ ਪੰਨਵਾ ਥਾਣਾ ਸ੍ਰੀ ਹਰਗੋਬਿੰਦਪੁਰ ਜਿਸਦੇ ਪਾਸ ਇੱਕ ਗਰੇ ਰੰਗ ਦੀ ਕਿੱਟ ਸੀ ਜਿਸਨੂੰ ਸ਼ੱਕ ਦੀ ਬਿਨਾਂਹ ਤੇ ਬੱਸ ਤੋਂ ਹੇਠਾਂ ਉਤਾਰ ਕੇ ਕਿੱਟ ਵਿੱਚ ਕੋਈ ਇਤਰਾਜਯੋਗ ਵਸਤੂ ਦਾ ਸ਼ੱਕ ਹੋਣ ਤੇ ਥਾਣਾ ਦੀਨਾਨਗਰ ਵਿਖੇ ਇਤਲਾਹ ਦਿੱਤੀ ਗਈ ਜਿਸਤੇ ਤਫਤੀਸੀ ਅਫਸਰ ਰਜੇਸ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਮੋਕੇ ਤੇ ਪੁੱਜ ਕੇ ਕਿੱਟ ਦੀ ਤਲਾਸੀ ਕੀਤੀ। ਤਲਾਸ਼ੀ ਦੌਰਾਨ ਕਿੱਟ ਵਿਚੋ ਬਰਾਮਦ ਮੋਮੀ ਲਿਫਾਫੇ ਨੂੰ ਚੈਕ ਕੀਤਾ ਗਿਆ ਜਿਸ ਵਿਚੋ 88 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ।