Breaking : ਸਾਬਕਾ ਕਾਂਗਰਸੀ ਆਗੂ ਦਲਵੀਰ ਗੋਲਡੀ 'ਆਪ' ਵਿੱਚ ਸ਼ਾਮਲ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 1 ਮਈ, 2024:
ਸਾਬਕਾ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਖੰਗੂੜਾ ਅੱਜ ਇੱਥੇ ਮੁੱਖ ਮੰਤਰੀ ਨਿਵਾਸ ਵਿਖੇ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਪਾਰਟੀ ਵੱਲੋਂ ਸੰਗਰੂਰ ਸੀਟ ਤੋਂ ਟਿਕਟ ਨਾ ਮਿਲਣ ਬਾਅਦ ਗੋਲਡੀ ਕਾਫੀ ਨਾਰਾਜ਼ ਸੀ ਅਤੇ ਬੀਤੇ ਦਿਨੀਂ ਉਸ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਦਿਲਚਸਪ ਗੱਲ ਇਹ ਹੈ ਕਿ ਸੀਐਮ ਮਾਨ ਨੇ 2022 ਦੀਆਂ ਚੋਣਾਂ ਵਿੱਚ ਧੂਰੀ ਵਿਧਾਨ ਸਭਾ ਸੀਟ ਤੋਂ ਗੋਲਡੀ ਨੂੰ ਹਰਾਇਆ ਸੀ।
ਗੋਲਡੀ ਸੰਗਰੂਰ ਜਿਮਨੀ ਚੋਣ ਵੀ ਲੜੇ ਸੀ ਪਰ ਜਿੱਤਣ ਵਿਚ ਅਸਫਲ ਰਹੇ ਸੀ।