ਬਾਬਾ ਫਰੀਦ ਪਬਲਿਕ ਸਕੂਲ ਦਾ ਅੱਠਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਮਨਜੀਤ ਸਿੰਘ ਢੱਲਾ
ਜੈਤੋ,1 ਮਈ 2024 : ਪ੍ਰਿੰਸੀਪਲ ਦਰਸ਼ਨਾ ਦੇਵੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਨਤੀਜੇ ਵਿੱਚ ਸਕੂਲ ਦੇ ਅੱਠਵੀ ਜਮਾਤ ਦੇ ਤੀਹ ਵਿਦਿਆਰਥੀਆਂ ਨੇ 70% ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ। ਉਨਾਂ ਅੱਗੇ ਦੱਸਿਆ ਕਿ ਸਕੂਲ ਮੈਰਿਟ ਅਨੁਸਾਰ ਪਹਿਲੇ ਨੰਬਰ ਤੇ ਅਰਸ਼ਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 95% ਫੀਸਦੀ ਨੰਬਰ ਪ੍ਰਾਪਤ ਕੀਤੇ ਹਨ । ਦੂਜੇ ਨੰਬਰ ਤੇ ਕੋਮਲਪ੍ਰੀਤ ਕੌਰ ਪੁੱਤਰੀ ਇੱਕਬਾਲ ਸਿੰਘ ਨੇ 92% ਫੀਸਦੀ ਤੇ ਤੀਜੇ ਨੰਬਰ ਤੇ ਖੁਸ਼ੁਪ੍ਰੀਤ ਕੌਰ ਪੁੱਤਰੀ ਸਮਰਜੀਤ ਸਿੰਘ 91% ਫੀਸਦੀ ਤੇ ਚੌਥੇ ਨੰਬਰ ਤੇ ਹਰਸ਼ਪ੍ਰੀਤ ਕੌਰ ਪੁੱਤਰੀ ਜਗਦੀਪ ਸਿੰਘ ਨੇ 89% ਫੀਸਦੀ ਤੇ ਪੰਜਵੇਂ ਨੰਬਰ ਤੇ ਮਨਵੀਰ ਕੌਰ ਪੁੱਤਰੀ ਸੱਤਪਾਲ ਸਿੰਘ ਨੇ 87% ਫੀਸਦੀ ਨੇ ਅੰਕ ਪ੍ਰਾਪਤ ਕੀਤੇ ਹਨ। ਸਾਰੇ ਬੱਚਿਆਂ ਦੇ ਵਧੀਆਂ ਨੰਬਰ ਲੈਣ ਕਾਰਨ ਸਕੂਲ ਦੇ ਚੇਅਰਮੈਨ ਸ਼੍ਰੀ ਸਾਧੂ ਰਾਮ ਸ਼ਰਮਾਂ ਅਤੇ ਪ੍ਰਿੰਸੀਪਲ ਦਰਸ਼ਨਾਂ ਦੇਵੀ ਨੇ ਸਕੂਲ ਦੇ ਅਧਿਆਪਕ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ । ਇਸ ਸਮੇਂ ਅਧਿਆਪਕ ਰਾਜਵਿੰਦਰ ਕੌਰ , ਲਲਿਤਾ ਰਾਣੀ , ਵੀਰਪਾਲ ਕੌਰ , ਨਵਨੀਤ ਕੌਰ , ਸ਼ਿੰਦਰ ਕੌਰ , ਅਮਨਦੀਪ ਕੌਰ , ਕੋਸ਼ਿਕੀ ਰਾਣੀ , ਨਿਸ਼ਾਨਦੀਪ ਕੌਰ , ਉਰਮਿਲਾ ਦੇਵੀ , ਜੋਤੀ ਰਾਣੀ , ਲਖਵੀਰ ਕੌਰ , ਸਿਮਰਜੀਤ ਕੌਰ ਆਦਿ ਹਾਜ਼ਰ ਸਨ ।