ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦਾ ਰਿਹਾ ਸ਼ਾਨਦਾਰ ਨਤੀਜਾ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 02 ਮਈ 2024:- ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦਾ ਅੱਠਵੀਂ ਜਮਾਤ ਦਾ ਬੋਰਡ ਪ੍ਰੀਖਿਆ ਦਾ ਨਤੀਜਾ 100% ਰਿਹਾ। ਅੱਠਵੀਂ ਜਮਾਤ ਵਿੱਚ ਕੁੱਲ 35 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ ਸਾਰੇ ਪਾਸ ਹੋਏ ਅਤੇ ਸਕੂਲ ਦਾ ਨਤੀਜਾ 100% ਰਿਹਾ।
ਇਸ ਨਤੀਜੇ ਵਿੱਚ 35 ਵਿੱਚੋਂ 19 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ।
ਪਹਿਲੇ ਸਥਾਨ 'ਤੇ ਰਹਿਣ ਵਾਲ਼ੀਆਂ ਵਿਦਿਆਰਥਣਾ ਸੁਖਮਨ ਕੌਰ ਅਤੇ ਜਸ਼ਨਦੀਪ ਸੰਧੂ ਨੇ 600 ਵਿੱਚੋਂ 578-578 (96.33%) ਅੰਕ ਲਏ, ਨੂਰਜਹਾਂ ਖ਼ਾਤੂਨ ਨੇ 568 ਅੰਕ ਲੈ ਕੇ ਦੂਜਾ ਸਥਾਨ ਅਤੇ ਕਾਜਲ ਨੇ 544 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਤਰਨਪ੍ਰੀਤ ਸਿੰਘ ਨੇ 541, ਕਰਨਜੋਤ ਸਿੰਘ ਨੇ 537, ਰਾਸ਼ੀ ਨੇ 525, ਗੁਰਮਨ ਸਿੰਘ ਨੇ 517, ਜਸ਼ਨਪ੍ਰੀਤ ਕੌਰ ਨੇ 516, ਖੁਸ਼ਪ੍ਰੀਤ ਕੌਰ ਨੇ 511, ਸਵੀਨਾ ਬੇਗਮ ਨੇ 509 ਅਤੇ ਮਨਦੀਪ ਕੌਰ ਨੇ 500 ਅੰਕ ਹਾਸਲ ਕੀਤੇ।
ਜਮਾਤ ਇੰਚਾਰਜ ਸ. ਅਮਨਦੀਪ ਸਿੰਘ ਰੈਹਲ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।
ਹੈੱਡ ਮਾਸਟਰ ਅਮਨਦੀਪ ਸਿੰਘ ਤੇਜੇ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਸਮੂਹ ਸਟਾਫ ਵੱਲੋਂ ਪੁਜੀਸ਼ਨਾਂ ਵਾਲ਼ੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸ਼੍ਰੀਮਤੀ ਗੁਰਪ੍ਰੀਤ ਕੌਰ, ਸ. ਅਮਨਪ੍ਰੀਤ ਸਿੰਘ ਔਜਲਾ, ਡਾ. ਦਰਸ਼ਨ ਕੁਮਾਰ, ਸ. ਅਮਨਦੀਪ ਸਿੰਘ ਬੈਨੀਪਾਲ , ਸ. ਜਤਿੰਦਰ ਸਿੰਘ ਬਾਠ, ਸ਼੍ਰੀਮਤੀ ਤਰੁਨ ਗੁਪਤਾ, ਸ. ਭਗਵੰਤ ਸਿੰਘ ਭੰਦੋਹਲ , ਸ਼੍ਰੀਮਤੀ ਮਨਜੀਤ ਕੌਰ, ਸ. ਰਵਿੰਦਰ ਸਿੰਘ ਸਿਆਣ, ਸ਼੍ਰੀ ਰਣਬੀਰ ਕੁਮਾਰ ਅਤੇ ਸ. ਪਰਮਜੀਤ ਸਿੰਘ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।