← ਪਿਛੇ ਪਰਤੋ
ਪਬਲਿਕ ਨਾਲ ਗਲਤ ਵਿਵਹਾਰ ਕਰਨ ਵਾਲਾ ਪਟਵਾਰੀ ਮੁਅੱਤਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 2 ਮਈ 2024 - ਜ਼ਿਲ੍ਹਾ ਕੁਲੈਕਟਰ ਕਪੂਰਥਲਾ ਵਲੋਂ ਡਿਊਟੀ ਪਬਲਿਕ ਨਾਲ ਗਲਤ ਵਿਹਾਰ ਕਰਨ ਦੇ ਦੋਸ਼ਾਂ ਹੇਠ ਗੁਰਭੇਜ ਸਿੰਘ ਪਟਵਾਰੀ ਹਲਕਾ ਮਾਛੀ ਜ਼ੋਆ ਤਹਿਸੀਲ ਸੁਲਤਾਨਪੁਰ ਲੋਧੀ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਉਨ੍ਹਾਂ ਵਲੋਂ ਜਾਰੀ ਹੁਕਮਾਂ ਅਨੁਸਾਰ ਪਟਵਾਰੀ ਗੁਰਭੇਜ ਸਿੰਘ ਨੂੰ ਸਰਕਾਰੀ ਡਿਊਟੀ ਦੌਰਾਨ ਪਬਲਿਕ ਨਾਲ ਗਲਤ ਵਿਹਾਰ ਕਰਨ ਹੇਠ ਪੰਜਾਬ ਪਨੀਸ਼ਮੈਂਟ ਐਂਡ ਅਪੀਲ ਰੂਲਜ਼ 1970 ਦੀ ਧਾਰਾ 4 ਅਧੀਨ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੌਰਾਨ ਸਬੰਧਿਤ ਕਰਮਚਾਰੀ ਦਾ ਹੈੱਡਕੁਆਰਟਰ ਤਹਿਸੀਲ ਦਫਤਰ ਕਪੂਰਥਲਾ ਰੱਖਿਆ ਗਿਆ ਹੈ।
Total Responses : 1036