ਆਬਾਨ ਪਬਲਿਕ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 2 ਮਈ 2024,ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 8ਵੀਂ ਜਮਾਤ ਦਾ ਆਬਾਨ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਫ਼ੈਸਲ ਪੁੱਤਰ ਸਲਮਾਨ ਨੇ 541/600 ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਹੰਮਦ ਤੋਸੀਫ਼ ਪੁੱਤਰ ਮੁਹੰਮਦ ਤੋਫ਼ੀਕ ਆਲਮ ਨੇ 481/600 ਨੰਬਰ ਲੈ ਕੇ ਦੂਜਾ ਅਤੇ ਨਵੀਲ ਮਲਿਕ ਪੁੱਤਰ ਸਰਦਾਰ ਮੁਹੰਮਦ ਨੇ 478/600 ਨੰਬਰਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬਾਕੀ ਵਿਦਿਆਰਥੀ ਵੀ ਬਹੁਤ ਵਧੀਆ ਨੰਬਰਾਂ ਨਾਲ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਅਸ਼ਰਫ ਨੇ ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ 100 ਪ੍ਰਤੀਸ਼ਤ ਨਤੀਜੇ ਲਈ ਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ।