ਪੀ.ਏ.ਯੂ. ਦੇ ਵਿਦਿਆਰਥੀ ਨੇ ਵੱਕਾਰੀ ਫੈਲੋਸ਼ਿਪ ਹਾਸਲ ਕੀਤੀ
ਲੁਧਿਆਣਾ 4 ਮਈ 2024 : ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਚਰਨਜੀਤ ਕੌਰ ਨੂੰ ਸੀ ਐਸ ਆਈ ਆਰ ਡਾਇਰੈਕਟ ਸੀਨੀਅਰ ਰਿਸਰਚ ਫੈਲੋਸ਼ਿਪ ਹਾਸਲ ਹੋਈ ਹੈ| ਇਹ ਫੈਲੋਸ਼ਿਪ ਉਹਨਾਂ ਨੂੰ ਪੀ ਐੱਚ ਡੀ ਖੋਜ ਲਈ ਮਾਨਵ ਸਰੋਤ ਵਿਕਾਸ ਮੰਤਰਾਲਾ, ਨਵੀਂ ਦਿੱਲੀ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਕੌਂਸਲ ਵੱਲੋਂ ਪ੍ਰਦਾਨ ਕੀਤੀ ਗਈ ਹੈ| ਕੁਮਾਰੀ ਚਰਨਜੀਤ ਕੌਰ ਪੀ ਐੱਚ ਡੀ ਦੌਰਾਨ ਗਾਜਰ ਅਤੇ ਆਲੂ ਦੇ ਪੱਤਿਆਂ ਵਿਚ ਪ੍ਰੋਟੀਨ ਦੇ ਲੱਛਣਾਂ ਬਾਰੇ ਅਤੇ ਇਹਨਾਂ ਦੀ ਭੋਜਨ ਉਤਪਾਦਾਂ ਵਿਚ ਵਰਤੋਂ ਬਾਰੇ ਖੋਜ ਕਰਨਗੇ| ਉਹਨਾਂ ਦੇ ਨਿਗਰਾਨ ਪ੍ਰਮੁੱਖ ਬਾਇਓਕਮਿਸਟ ਡਾ. ਸੁਰੇਖਾ ਭਾਟੀਆ ਹੋਣਗੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ, ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥੀ ਨੁੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|