ਸਰਕਾਰੀ ਸਕੂਲਾਂ ਦੀਆਂ ਮੈਰਿਟਾਂ ਆਉਣੀਆਂ ਸਾਡੇ ਲਈ ਮਾਣ ਵਾਲੀ ਗੱਲ : ਡੀ.ਈ.ਓ ਅਰਚਨਾ ਅਗਰਵਾਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 04 ਮਈ 2024 : ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ ।ਇਸ ਸਮਾਗਮ ਦੌਰਾਨ ਅਰਚਨਾ ਅਗਰਵਾਲ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਤੇ ਇਸ ਸਮਾਗਮ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਰਾਜੇਸ ਕੁਮਾਰ ,ਜਿਲਾ੍ਹ ਸਾਇੰਸ ਸੁਪਰਵਾਈਜਰ ਸਤਨਾਮ ਸਿੰਘ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।ਇਸ ਸਮਾਗਮ ਦੌਰਾਨ ਜਿਲ੍ਹਾ ਸਿੱਖਿਆ ਵਿਭਾਗ ਵਲੋਂ ਸਕੂਲ ਦੀ ਹੋਣਹਾਰ ਵਿਦਿਆਰਥਣ ਜਸ਼ਨਦੀਪ ਕੌਰ ਜਿਸ ਨੇ ਅੱਠਵੀਂ ਸ੍ਰੇਣੀ ਦੇ ਨਤੀਜੇ ਵਿੱਚ ਪੰਜਾਬ ਦੀ ਮੈਰਿਟ ਵਿੱਚ 11ਵਾਂ ਸਥਾਨ ਪ੍ਰਾਪਤ ਕੀਤਾ ਹੈ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਚਰਨਾ ਅਗਰਵਾਲ ਵਲੋਂ ਸਕੂਲ ਦੇ ਹੋਰ ਵੀ ਹੋਣਹਾਰ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਰਚਨਾ ਅਗਰਵਾਲ,ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਰਾਜੇਸ਼ ਕੁਮਾਰ ਅਤੇ ਜਿਲ੍ਹਾ ਸਾਓਿਸਮ ਸੁਪਰਵਾਈਜਰ ਸਤਨਾਮ ਸਿੰਘ ਨੇ ਕਿਹਾ ਕਿ ਇਹ ਸਰਕਾਰੀ ਸਕੂਲਾਂ ਲਈ ਮਾਣ ਵਾਲੀ ਗੱਲ ਹ ੈਕਿ ਉਹਨਾਂ ਦੇ ਸਕੂਲ ਦੀ ਿਵਦਿਆਰਥਣ ਨੇ ਪੰਜਾਬ ਦੀ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਹੈ ।ਉਹਨਾਂ ਬਾਕੀ ਬੱਚਿਆ ਨੂੰ ਵੀ ਕਿਹਾ ਕਿ ਉਹ ਇਸ ਬੱਚੀ ਤੋਂ ਸੇਧ ਲੈ ਕੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਸਰਪੰਚ ਹਰਪਾਲ ਚੰਦ ਨੇ ਕਿਹਾ ਕਿ ਇਸ ਸਕੂਲ ਵਿੱਚ ਬਹਤੁ ਹੀ ਮਿਹਨਤੀ ਸਟਾਫ ਹੈ ਤੇ ਪਿੰਡ ਦੀ ਸਮਾਜ ਸੇਵੀ ਜਥੇਬੰਦੀ "ਸਹਿਯੋਗ" ਦਾ ਵੀ ਸਕੂਲ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਹੈ ਇਸ ਉਹ ਸਕੂਲ ਸਟਾਫ ਅਤੇ ਸਹਿਯੋਗ ਦੇ ਮੈਨਬਰਾਂ ਦੇ ਬਹਤੁ ਧੰਨਵਾਦੀ ਹਨ।ਇਸ ਸਕੂਲ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਇਸ ਵਰ੍ਹੇ ਨਵੋਦਿਆ ਵਿਦਿਆਲ਼ਿਆ ਅਤੇ ਇੱਕ ਵਿਦਿਆਰਥਣ ਦੀ ਚੋਣ ਮੈਰੀਟੋਰੀਅਸ ਸਕੂਲ ਅਤੇ ਸਕੂਲ਼ ਆਫ ਐਮੀਨੈਂਸ ਲਈ ਵੀ ਹੋਈ ਹੈ ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਅੰਮ੍ਰਿਤਪਾਲ ਸਿੰਘ ਰਿਟਾ. ਅੰਡਰ ਸੈਕਟਰੀ ਤੇ ਸਾਬਕਾ ਚੇਅਰਮੈਨ,ਨਿਰਮਲ ਸਿੰਘ ਹੱਕਲਾ ਇੰਚਾਰਜ,ਸੁਖਪਾਲ ਦਾਸ ਰਿਟਾ. ਮੁੱਖ ਅੋਿਧਆਪਕ,ਸੋਹਣ ਸਿੰਘ ਰੌੜੀ, ਵਿੱਕੀ ਖੇਪੜ ਚੰਦਿਆਣੀ,ਰਾਮ ਪਾਲ ਚੇਅਰਮੈਨ ਐਸ.ਐਮ.ਸੀ, ਸਵੀਟੀ, ਅਨੁਰਾਧਾ ਹੱਕਲਾ ,ਰਜਨੀ ਦੇਵੀ ,ਸੋਨੀਆ ਰਾਣੀ ,ਰਾਮ ਦਾਸ ਚੇਚੀ ,ਸਤਿੰਦਰ ਕੁਮਾਰ ਪੋਜੇਵਾਲ, ਹਰਮੇਸ ਲਾਲ ਸੈਂਟਰ ਹੈਡ ਟੀਚਰ ਪੋਜੇਵਾਲ ਆਦਿ ਸਮੇਤ ਸਮੂਹ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ।