ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਪ੍ਰਮੋਦ ਭਾਰਤੀ
ਗੜ੍ਹਸ਼ੰਕਰ, 04 ਮਈ 2024 : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਬਾਰੇ ਗੱਲਬਾਤ ਕਰਦੇ ਹੋਏ ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸ ਹਰਦੇਵ ਸਿੰਘ ਕਾਹਮਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਟੀਸਟਾ ਐਗਰੋ ਇੰਡਸਟਰੀਜ਼ ਲਿਮਿਟਡ ਕਲਕੱਤਾ ਨੇ ਅੱਜ ਸਕੂਲ ਵਿਜ਼ਿਟ ਕੀਤਾ। ਉਹਨਾਂ ਨੇ ਸਮੂਹ ਸਟਾਫ ਵਿਦਿਆਰਥੀਆਂ, ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਾਲਾਨਾ ਨਤੀਜੇ ਵਧੀਆ ਆਉਣ ਤੇ ਮੁਬਾਰਕਾਂ, ਦਿੱਤੀਆਂ ਉਹਨਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਨੂੰ ਵਿਕਾਸ ਕਾਰਜਾਂ ਲਈ 50000 ਰੁਪਏ (ਪੰਜਾਹ ਹਜ਼ਾਰ ਰੁਪਏ) ਦੀ ਰਾਸ਼ੀ ਪੇਂਡੂ ਏਰੀਏ ਦੀਆਂ ਵਿਦਿਆਰਥਣਾਂ ਦੀ ਪੜ੍ਹਾਈ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਨੂੰ ਦਾਨ ਵਜੋਂ ਦਿੱਤੀ। ਸਕੂਲ ਮੁਖੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਸ ਹਰਦੇਵ ਸਿੰਘ ਕਾਹਮਾ ਨੇ ਵਿਦਿਆਰਥੀਆਂ ਨਾਲ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ ਵਿਦਿਆਰਥੀਆਂ ਨੂੰ ਤਰੱਕੀ ਕਰਨ ਲਈ ਪ੍ਰੇਰਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਗੋਲ ਤੋਂ ਜਾਣੂ ਕਰਵਾਇਆ। ਉਹਨਾਂ ਨੇ ਸਕੂਲ ਅਧਿਆਪਕਾਂ ਨੂੰ ਵੀ 90% ਤੋਂ ਵੱਧ ਅੰਕ ਵਾਲੇ ਵਿਦਿਆਰਥੀਆਂ ਦਾ ਟਾਰਗੇਟ ਸੈਸ਼ਨ 2024-25 ਲਈ ਦਿੱਤਾ। ਜਿਸ ਸੰਬੰਧੀ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਅਗਲੇ ਸੈਸ਼ਨ ਦੇ ਨਤੀਜੇ ਹੋਰ ਵੀ ਵਧੀਆ ਆਉਣਗੇ। ਸ ਹਰਦੇਵ ਕਾਹਮਾ ਨੇ ਸਕੂਲ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਉਹਨਾਂ ਨੇ ਸਕੂਲ ਦੀਆਂ ਸੀਨੀਅਰ ਸੈਕੰਡਰੀ ਕਲਾਸਾਂ ਦੀਆਂ ਪੋਸਟਾਂ ਬਾਰੇ ਕਾਫੀ ਵਿਚਾਰ ਚਰਚਾ ਕੀਤੀ । ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਗੱਲਬਾਤ ਕਰਦੇ ਹੋਏ ਸ ਹਰਦੇਵ ਸਿੰਘ ਕਾਹਮਾ ਦੁਆਰਾ ਕੀਤੇ ਵਿਕਾਸ ਕਾਰਜਾਂ,ਲੋਕ ਭਲਾਈ ਕੰਮਾ ਬਾਰੇ ਜਾਣੂ ਕਰਵਾਇਆ। ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਨੇ ਸ ਹਰਦੇਵ ਸਿੰਘ ਕਾਹਮਾ ਦਾ ਲੋਕ ਭਲਾਈ ਕੰਮਾਂ ਲਈ ਧੰਨਵਾਦ ਕੀਤਾ ਅਤੇ ਵਾਹਿਗੁਰੂ ਤੋਂ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਚੜਦੀ ਕਲ੍ਹਾ ਦੀ ਕਾਮਨਾ ਕੀਤੀ। ਸਟੇਜ ਦੇ ਸੰਚਾਲਨ ਦੀ ਭੂਮਿਕਾ ਸ ਜਸਪਾਲ ਸਿੰਘ ਸ਼ੌਂਕੀ ਨੇ ਨਿਭਾਈ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।