ਇਕ ਮਹੀਨੇ ਤੋਂ ਲਾਪਤਾ ਔਰਤ ਅਤੇ ਉਸਦੇ ਬੱਚੇ ਦਾ ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 05 ਮਈ 2024: ਕਸਬਾ ਘਨੌਲੀ ਦੇ ਨਾਲ ਲੱਗਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋਂ ਕਲੋਨੀ ਦੀ ਲਾਪਤਾ ਔਰਤ ਰਜਿੰਦਰ ਕੌਰ ਉਮਰ 29 ਸਾਲ ਅਤੇ ਉਸਦੇ ਪੁੱਤਰ ਭਵਜੋਤ ਸਿੰਘ ਉਮਰ 8 ਸਾਲ, ਜੋ ਕਿ 3 ਅਪ੍ਰੈਲ 2024 ਨੂੰ ਸਵੇਰੇ ਲਗਭਗ 10.15 ਵਜੇ ਰੋਪੜ ਤੋਂ ਗੁੰਮ ਹੋ ਗਏ ਹਨ। ਉਹਨਾ ਦਾ ਇਕ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ।
ਇਸ ਸਬੰਧੀ ਲਾਪਤਾ ਔਰਤ ਦੇ ਸਹੁਰੇ ਬਲਜੀਤ ਸਿੰਘ ਵਾਸੀ ਮਕਾਨ ਨੰਬਰ 946 ਨੂੰਹੋ ਕਲੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਨੂੰਹ ਰਜਿੰਦਰ ਕੌਰ ਆਪਣੇ ਪੁੱਤਰ ਭਵਜੋਤ ਸਿੰਘ ਨੂੰ ਨਾਲ ਲੈਕੇ ਰੂਪਨਗਰ ਤੋਂ ਕੁਰਾਲੀ ਬੱਸ ਤੇ ਸਵਾਰ ਹੋ ਕੇ ਗਈ ਸੀ। ਪ੍ਰੰਤੂ ਉਹ ਘਰ ਵਾਪਸ ਨਹੀਂ ਆਈ। ਇਸ ਸਬੰਧੀ ਆਪਣੇ ਤੌਰ ਤੇ ਉਸ ਦੀ ਤਲਾਸ਼ ਕਰਦੇ ਰਹੇ। ਪਰ ਉਹ ਨਹੀਂ ਮਿਲੀ।
ਨੂੰਹ ਅਤੇ ਪੋਤੇ ਦੇ ਲਾਪਤਾ ਹੋਣ ਸਬੰਧੀ 19 ਅਪ੍ਰੈਲ 2024 ਨੂੰ ਥਾਣਾ ਸਦਰ ਰੂਪਨਗਰ ਵਿਖੇ ਐਫ.ਆਈ.ਆਰ ਨੰਬਰ 0026 ਦਰਜ ਕਰਵਾਈ ਗਈ ਹੈ। ਪ੍ਰੰਤੂ ਅਜੇ ਤੱਕ ਉਸ ਦੀ ਨੂੰਹ ਅਤੇ ਪੋਤੇ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਉਹਨਾਂ ਦਾ ਪੋਤਾ ਹਿੰਦੀ ਭਾਸ਼ਾ ਬੋਲਦਾ ਹੈ। ਜੇਕਰ ਕਿਸੇ ਨੂੰ ਲਾਪਤਾ ਔਰਤ ਅਤੇ ਉਸਦੇ ਪੁੱਤਰ ਬਾਰੇ ਕੋਈ ਸੁਰਾਗ ਮਿਲਦਾ ਹੈ ਤਾਂ ਉਹ ਇਸ ਸਬੰਧ ਵਿੱਚ ਥਾਣਾ ਸਦਰ ਰੂਪਨਗਰ ਜਾਂ ਪੁਲਿਸ ਚੌਂਕੀ ਘਨੌਲੀ ਵਿਖੇ ਇਤਲਾਹ ਕਰ ਸਕਦਾ ਹੈ।