ਸਰਕਾਰੀ ਸਕੂਲ ਵਿਖੇ ਦੰਦਾ ਦੀ ਸਾਂਭ-ਸੰਭਾਲ ਸਬੰਧੀ ਲਗਾਇਆ ਜਾਗਰੂਕਤਾ ਕੈਂਪ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 06 ਮਈ 2024 : ਇੰਡੀਅਨ ਡੈਂਟਲ ਐਸੋਸੀਏਸ਼ਨ ਬ੍ਰਾਚ ਰੋਪੜ ਵਲੋ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੰਦਾ ਅਤੇ ਮੂੰਹ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਮੋਕੇ ਤੇ 1500 ਬੱਚਿਆ ਦੇ ਦੰਦਾ ਦੀ ਜਾਂਚ ਕੀਤੀ ਗਈ । ਸਕੂਲ ਦੇ ਬੱਚਿਆ ਨੂੰ ਵੱਖ-ਵੱਖ ਪੀ.ਪੀ.ਟੀ/ਵੀਡੀੳ ਅਤੇ ਫੋਟੋਆ ਦਿਖਾ ਕੇ ਦੰਦਾ ਦੀ ਸੰਭਾਲ, ਬਰੱਸ਼ ਕਰਨ ਦੇ ਤਰੀਕੇ ਸਬੰਦੀ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਦੌਰਾਨ ਵਿਦਿਆਰਥੀਆ ਨੂੰ ਖਾਣਾ ਖਾਣ ਤੋਂ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ, ਸੌਣ ਵੇਲੇ ਹਰ ਬਰੱਸ਼ ਅਤੇ ਕੂਰਲਾ ਕਰਨ, ਦੰਦਾਂ ਵਿਚ ਦਰਦ, ਜਬਾੜੇ ’ਚ ਸੋਜ਼ਿਸ਼ ਜਾਂ ਹੋਰ ਕਿਸੇ ਕਿਸਮ ਦੀ ਵੀ ਸਮੱਸਿਆ ਨਜਰ ਆਉਣ ’ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਤੁਰੰਤ ਆਪਣੇ ਦੰਦਾਂ ਦੇ ਡਾਕਟਰ ਤੋਂ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਸ ਕੈਪ ਵਿੱਚ ਪੰਜਾਬ ਸਟੇਟ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਟ ਡਾ: ਕੇ .ਐਸ .ਦੇਵ ਵਿਸ਼ੇਸ਼ ਰੂਪ ਤੇ ਮੋਜੂਦ ਰਹੇ ਅਤੇ ਉਹਨਾਂ ਨੇ ਇੰਡੀਅਨ ਡੈਂਟਲ ਐਸੋਸੀਏਸ਼ਨ ਰੋਪੜ ਦੀ ਇਸ ਕੈਂਪ ਲਈ ਸ਼ਲਾਘਾ ਕੀਤੀ। ਇੰਡੀਅਨ ਡੈਂਟਲ ਐਸੋਸੀਏਸ਼ਨ ਬਰਾਚ ਰੋਪੜ ਦੇ ਪ੍ਰਧਾਨ ਡਾ: ਸ਼ੀਤਲ ਨੇ ਇਸ ਕੈਪ ਦੀ ਕਮਾਨ ਸੰਭਾਲਦੇ ਹੋਏ ਡਾ: ਮੁਨੀਸ਼ ਕੁਮਾਰ ਅਤੇ ਡਾ: ਅਮਿਤੋਜ ਨਾਲ ਮਿਲ ਕੇ 1500 ਬੱਚਿਆ ਦੇ ਦੰਦਾ ਦੀ ਜਾਂਚ ਕੀਤੀ। ਇੰਡੀਅਨ ਡੈਂਟਲ ਐਸੋਸੀਏਸ਼ਨ ਰੋਪੜ ਦੇ ਸਕੱਤਰ ਡਾ: ਆਸ਼ੂਤੋਸ਼ ਨੇ ਦੱਸਿਆ ਕਿ ਇਸ ਕੈਪ ਵਿੱਚ 15 ਡੈਟਲ ਡਾਕਟਰਾ ਨੇ ਪੂਰੇ ਰੋਪੜ ਜ਼ਿਲੇ ਹਿੱਸਾ ਲਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਪ ਲਗਾਉਣ ਲੀ ਵਚਨਬੱਧਤਾ ਪ੍ਰਗਟਾਈ।
ਇਸ ਮੋਕੇ ਪ੍ਰਿੰਸੀਪਲ ਅਵਤਾਰ ਸਿੰਘ ਦੜੋਲੀ ਵਲੋ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲੈਕ.ਚਰਨਜੀਤ ਸਿੰਘ, ਬਲਕਾਰ ਸਿੰਘ, ਮਨਿੰਦਰ ਕੌਰ, ਮੁਕੇਸ਼ ਕੁਮਾਰ, ਤਪਿੰਦਰ ਕੌਰ, ਅਜਵਿੰਦਰ ਕੌਰ, ਕਮਲਜੀਤ ਕੌਰ, ਸੁਰਿੰਦਰਪਾਲ ਸਿੰਘ, ਕਮਲਪ੍ਰੀਤ ਸਿੰਘ, ਹਰਸਿਮਰਨ ਸਿੰਘ, ਸ਼ੁਸ਼ੀਲ ਕੁਮਾਰ, ਗੁਰਨੈਬ ਸੈਣੀ, ਗੁਰਪ੍ਰੀਤ ਸਿੰਘ, ਪਿੰਕੀਰਾਣੀ, ਸੁਖਵਿੰਦਰ ਕੌਰ, ਰਾਜਵੀਰ ਕੌਰ, ਤੇਜਵੰਤ ਕੌਰ, ਲਖਵੀਰ ਕੌਰ, ਨਿਰਮਲ ਕੌਰ, ਚਰਨਜੀਤ ਕੌਰ, ਕੁਲਜਿੰਦਰ ਕੌਰ, ਦਵਿੰਦਰ ਕੌਰ, ਪ੍ਰਦੀਪ ਕੌਰ,ਪਰੇਹਾ,ਰੋਮਿਲ, ਦੀਪਸ਼ਿਖਾ ਸੈਣੀ, ਰੀਨਾ ਰਾਣੀ, ਨਿਰਮਲ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਅ੍ਰਮਿਤਪਾਲ ਸਿੰਘ, ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ, ਸੋਨੀਆ ਦੇਵੀ, ਸੀਮਾ ਰਾਣਾ, ਰਜਨੀ, ਮਮਤਾ ਰਾਣੀ, ਰੀਤੂ ਰਾਣੀ ਆਦਿ ਹਾਜ਼ਰ ਸਨ।