ਸੜਕ ਹਾਦਸੇ ਵਿਚ ਨੌਜਵਾਨ ਜਖ਼ਮੀ
ਮਨਜੀਤ ਸਿੰਘ ਢੱਲਾ
ਜੈਤੋ, 6 ਮਈ 2024 : ਚੜਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਬਠਿੰਡਾ ਰੋਡ ਨੇੜੇ ਪਿੰਡ ਸੇਵੇ ਵਾਲਾ ਦੇ ਬੱਸ ਸਟੈਂਡ ਤੋਂ ਥੋੜਾ ਜਿਹਾ ਪਿੱਛੇ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਤੇ ਸਾਈਕਲ ਸਵਾਰ ਆਦਮੀ ਦੀ ਤੇਜ ਲਾਇਟਾਂ ਪੈਣ ਕਾਰਨ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਅਤੇ ਸਾਈਕਲ ਸਵਾਰ ਆਦਮੀ ਤੇ ਮੋਟਰਸਾਇਕਲ ਸਵਾਰ ਆਦਮੀ ਸੜਕ ਉੱਤੇ ਜ਼ੋਰ ਨਾਲ ਡਿੱਗ ਪਏ ਗੰਭੀਰ ਜਖ਼ਮੀ ਹੋ ਗਏ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ੍ਧਾਨ ਮੀਤ ਸਿੰਘ ਮੀਤਾ, ਗੋਰਾ ਅੋਲਖ, ਜਸਪਾਲ ਸਿੰਘ ਮਿੰਟਾਂ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਗੰਭੀਰ ਜਖ਼ਮੀ ਨੂੰ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਡਾਕਟਰ ਨਾ ਹੋਣ ਕਾਰਣ ਸਟਾਫ਼ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਇਨ੍ਹਾਂ ਗੰਭੀਰ ਜਖ਼ਮੀਆਂ ਦੀ ਪਹਿਚਾਣ ਮਨਿੰਦਰ ਸਿੰਘ (22ਸਾਲ) ਪੁੱਤਰ ਨਿਰਮਲ ਸਿੰਘ ਵਾਸੀ ਸੇਵੇ ਵਾਲਾ, ਰਾਜੇਸ਼ ਕੁਮਾਰ (34ਸਾਲ) ਸਪੁੱਤਰ ਰਾਮ ਪ੍ਰਸਾਦ ਵਾਸੀ ਬਿਹਾਰ ਜੋ ਕਿ ਕਿਸੇ ਚੰਦਭਾਨ ਸੈੱਲਰ ਵਿੱਚ ਕੰਮ ਕਰਦਾ ਹੈ ।