ਵੋਟਰ ਲਿਸਟ 'ਚ ਆਪਣੀ ਵੋਟ ਤੇ ਨਾਮ ਚੈਕ ਇੰਝ ਕਰੋ ਚੈੱਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 6 ਮਈ 2024- ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐਸ.. ਜ਼ਿਲਾ ਚੋਣ ਅਫਸਰ -ਕਮ- ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ. ਵਧੀਕ ਜ਼ਿਲਾ ਚੋਣ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਚੋਣ ਕਮਿਸ਼ਨਰ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਮੋਬਾਇਲ ਐਪਸ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੋਟਰ ਹੈਲਪ ਲਾਈਨ ਵੀ ਇੱਕ ਅਜਿਹੀ ਹੀ ਐਪ ਹੈ, ਜਿਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ ਵੋਟਰ ਆਪਣੀ ਵੋਟ, ਪੋਲਿੰਗ ਬੂਥ ਆਦਿ ਸਬੰਧੀ ਸਾਰੀ ਜਾਣਕਾਰੀ ਲੈ ਸਕਦਾ ਹੈ।
ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ.ਵਧੀਕ ਜਿਲਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਆਪਣੀ ਪੋਸਟਲ ਬੈਲਟ ਪੇਪਰ ਨਾਲ ਪਾਉਣ ਲਈ ਫਾਰਮ ਵਿੱਚ ਆਪਣੇ ਹਲਕੇ ਵਿੱਚ ਵੋਟਰ ਸੂਚੀ ਦਾ ਭਾਗ ਅਤੇ ਵੋਟਰ ਦਾ ਸੀਰੀਅਲ ਨੰਬਰ ਜਰੂਰ ਲਿਖਿਆ ਜਾਣਾ ਹੈ। ਆਮ ਵੋਟਰਾਂ ਨੂੰ ਜ਼ਿਲਾ ਚੋਣ ਅਫਸਰ ਰਾਹੀਂ ਬੀ.ਐਲ.ਓ. ਦੇ ਮਾਧਿਆਮ ਤੋਂ ਵੋਟ ਸਲਿੱਪ ਜਾਰੀ ਕੀਤੀ ਜਾਂਦੀ ਹੈ। ਜ਼ਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਦੇ ਸਾਰੇ ਵੋਟਰ ਬੇਧੜਕ ਅਤੇ ਬਿਨਾਂ ਕਿਸੇ ਦਬਾਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।
ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ. ਵਧੀਕ ਜਿਲਾ ਚੋਣ ਅਫਸਰ ਨੇ ਕਿਹਾ ਕਿ ਇਹ ਚੋਣ ਕਮਿਸ਼ਨਰ ਦੇ ਲਿੰਕ https://voters.eci.gov.in/ ਤੇ ਜਾ ਕੇ ਵੋਟਰ ਪਹਿਚਾਣ ਪੱਤਰ ਦਾ ਨੰਬਰ ਭਰ ਕੇ ਆਪਣੇ ਰਾਜ ਦਾ ਨਾਮ ਭਰ ਕੇ ਵੀ ਕੋਈ ਵੀ ਆਪਣੇ ਪੱਧਰ ਤੇ ਵੋਟਰ ਲਿਸਟ ਵਿੱਚ ਆਪਣਾ ਸੀਰੀਅਲ ਨੰਬਰ ਜਾ ਸਕਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਐਸ.ਐਮ.ਐਸ. ਭੇਜ ਕੇ ਵੀ ਆਪਣੀ ਵੋਟਰ ਸੂਚੀ ਵਿੱਚ ਦਰਜ ਵੇਰਵੇ ਜਾਣ ਸਕਦੇ ਹਨ। ਇਸ ਲਈ ਟਾਈਪ ECI (Space ) ਤੁਹਾਡੀ ਵੋਟਰ ਆਈ.ਡੀ. ਅਤੇ ਇਸ ਨੂੰ 1950 ਨੰਬਰ ਤੇ ਐਸ.ਐਮ.ਐਸ. ਕਰ ਦਿਉ, ਜਿਸ ਵਿੱਚ ਤੁਹਾਡਾ ਨਾਮ, ਵੋਟਰ ਸੂਚੀ ਅਤੇ ਬੂਰ ਦਾ ਨੰਬਰ ਵੀ ਆ ਜਾਏਗਾ।