ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 301 ਵੇਂ ਜਨਮ ਦਿਹਾੜੇ ‘ਤੇ ਪ੍ਰੋ. ਚੰਦੂਮਾਜਰਾ ਹੋਏ ਨਤਮਸਤਕ
ਮੋਹਾਲੀ 6 ਮਈ 2024 - ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 301 ਵੇਂ ਜਨਮ ਦਿਹਾੜੇ ਦੇ ਮੌਕੇ ਰਾਮਗੜ੍ਹੀਆ ਭਵਨ ਮੋਹਾਲੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ. ਸੂਰਤ ਸਿੰਘ ਕਲਸੀ, ਸਭਾ ਦੇ ਜਨਰਲ ਸਕੱਤਰ ਸ ਬਿਕਰਮਜੀਤ ਸਿੰਘ ਹੂੰਝਣ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲ ਹਕੂਮਤ ਦਾ ਟਾਕਰਾ ਕਰਨ ਲਈ ਸਿੱਖ ਕੌਮ ਦੀ ਖਿੰਡੀ ਹੋਈ ਸ਼ਕਤੀ ਨੂੰ ਇਕੱਠ ਕਰਕੇ ਇੱਕ ਨਵਾਂ ਜ਼ੋਸ ਭਰਿਆ। ਉਨ੍ਹਾਂ ਆਖਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਲੜ੍ਹੀਆ ਲੜ੍ਹਾਈਆ ਨੇ ਸਿੱਖ ਕੌਮ ਨੂੰ ਮਾਨਸਿਕ ਅਤੇ ਸਮਾਜਿਕ ਪੱਖ ਤੋਂ ਹੋਰ ਵੀ ਤਕੜਾ ਕੀਤਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਮੁਗਲ ਹਕੂਮਤ ਦੁਆਰਾ ਸਿੱਖਾਂ ਉੱਪਰ ਕੀਤੇ ਜਾ ਰਹੇ ਅਣਮਨੁੱਖੀ ਕਹਿਰ ਦਾ ਅਸਰ ਉਨ੍ਹਾਂ ਉੱਪਰ ਪੈਣਾ ਸੁਭਾਵਿਕ ਸੀ, ਜਿਸ ਕਰਕੇ ਆਪਣੇ ਪੁਰਖਿਆਂ ਦੀ ਬਹਾਦਰੀ ਭਰੇ ਕਾਰਨਾਮਿਆਂ ਦੀ ਦਾਸਤਾਨ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਉੱਤੇ ਗਹਿਰੀ ਛਾਪ ਛੱਡੀ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਬਹਾਦਰੀ, ਸਿਆਣਪ, ਦੂਰਅੰਦੇਸ਼ੀ ਅਤੇ ਯੁੱਧ ਕੌਸ਼ਲ ਨਾਲ ਭਰਭੂਰ ਹੋਣ ਕਰਕੇ ਇਤਿਹਾਸ ਦੇ ਸੁਨਹਿਰੇ ਅੱਖਰਾਂ ‘ਚ ਹਮੇਸ਼ਾ ਨਾਂਅ ਦਰਜ ਰਹੇਗਾ।
ਇਸ ਮੋਕੇ ਸਭਾ ਵੱਲੋਂ ਸ. ਜਸਵੰਤ ਸਿੰਘ ਭੁੱਲਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ ਨੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਜੀ ਅੱਗੇ ਮੰਗ ਰੱਖੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜੋ ਰਾਮਗੜ੍ਹੀਆ ਬੁੰਗਾ ਹੈ ਉਸ ਦਾ ਰਸਤਾ ਸੰਗਤਾਂ ਵਾਸਤੇ ਪਰਿਕਰਮਾ ਵੱਲ ਖੋਲਿਆ ਜਾਵੇ ਅਤੇ ਉਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣ। ਇਸ ਮੌਕੇ ਪ੍ਰੋ. ਚੰਦੁਮਾਜਰਾ ਨੇ ਰਾਮਗੜ੍ਹੀਆ ਸਭਾ ਵੱਲੋਂ ਰੱਖੀ ਮੰਗ ਨੂੰ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਰੱਖ ਮੰਗ ਜਲਦ ਤੋਂ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਧਾਨ ਸ. ਸੂਰਤ ਸਿੰਘ ਕਲਸੀ, ਸਭਾ ਦੇ ਜਨਰਲ ਸਕੱਤਰ ਸ ਬਿਕਰਮਜੀਤ ਸਿੰਘ ਹੂੰਝਣ, ਸਭਾ ਦੇ ਸਲਾਹਕਾਰ ਸ. ਨਰਿੰਦਰ ਸਿੰਘ ਸੰਧੂ ਸਾਹਿਬਜ਼ਾਦਾ ਟਿੰਬਰਜ਼, ਬੀਬੀ ਪਰਮਜੀਤ ਕੌਰ ਲਾਂਡਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸਾਬਕਾ ਐੱਮ ਸੀ ਗੁਰਮੁੱਖ ਸਿੰਘ ਸੋਹਲ, ਡਾ ਹਰਚਰਨ ਸਿੰਘ ਰਨੌਤਾ (ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ), ਐੱਮ ਸੀ ਜਸਬੀਰ ਸਿੰਘ ਮਣਕੂ, ਸ ਗੁਰਚਰਨ ਸਿੰਘ ਨੰਨੜ੍ਹਾ, ਸ ਨਿਰਮਲ ਸਿੰਘ ਸਭੱਰਵਾਲ, ਸ ਮੇਜਰ ਸਿੰਘ ਭੁੱਲਰ, ਸ ਬਲਵਿੰਦਰ ਸਿੰਘ ਹੂੰਝਣ, ਸ ਪਰਮਜੀਤ ਸਿੰਘ ਖੁਰਲ, ਸ ਜਸਪਾਲ ਸਿੰਘ ਵਿਰਕ, ਸ ਭੁਪਿੰਦਰ ਸਿੰਘ ਚਾਣੇ, ਸ ਸੁਰਜੀਤ ਸਿੰਘ ਮਠਾੜੂ, ਸ ਬਲਵਿੰਦਰ ਸਿੰਘ ਕਲਸੀ, ਸ ਤੇਜਿੰਦਰ ਸਿੰਘ ਸਭੱਰਵਾਲ, ਸ ਮਨਜੀਤ ਸਿੰਘ ਮਾਨ, ਸ ਹਰਬਿੰਦਰ ਸਿੰਘ ਰਨੌਤਾ, ਸ ਤਰਸੇਮ ਸਿੰਘ ਖੋਖਰ, ਸ ਕੁਲਵਿੰਦਰ ਸਿੰਘ ਸੋਖੀ, ਸ ਸੁਖਵਿੰਦਰ ਸਿੰਘ ਠੇਠੀ, ਸ ਕਰਮ ਸਿੰਘ ਬਬਰਾ, ਸ ਕਨਵਰਦੀਪ ਸਿੰਘ ਮਣਕੂ, ਸ ਸੁਰਿੰਦਰ ਸਿੰਘ ਜੰਡੂ, ਸ ਭੁਪਿੰਦਰ ਸਿੰਘ ਮੁਧੜ, ਸ ਨਰਾਇਣ ਸਿੰਘ ਭੁੱਲਰ ਆਦਿ ਪਤਵੰਤੇ ਸਜੱਣ ਹਾਜਰ ਸਨ।