ਪੂਰੇ ਦੇਸ਼ ਨੂੰ ਆਪਣੀ ਫੌਜ ਦੀ ਬਹਾਦਰੀ ਤੇ ਹਮੇਸ਼ਾ ਮਾਣ- ਚਰਨਜੀਤ ਚੰਨੀ
ਜਲੰਧਰ, 6 ਮਈ 2024- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਹਮੇਸ਼ਾ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਨਤਮਸਤਕ ਹੁੰਦੇ ਰਹੇ ਹਨ।ਭਾਰਤੀ ਫੌਜ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਹਮੇਸ਼ਾ ਹੀ ਗੌਰਵਮਈ ਪ੍ਰਾਪਤੀਆਂ ਕੀਤੀਆਂ ਹਨ।ਪਿਛਲੇ ਦਿਨੀ ਜੰਮੂ-ਕਸ਼ਮੀਰ ਦੇ ਪੁਣਛ ਜਿਲੇ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਭਾਰਤੀ ਹਵਾਈ ਸੈਨਾ ਦੇ ਕਾਫਲੇ ਤੇ ਹਮਲੇ ਦੀ ਜਿਸ ਵਿੱਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ,ਦੀ ਸਖਤ ਨਿੰਦਾ ਕਰਦੇ ਹਨ ਅਤੇ ਸ਼ਹੀਦ ਜਵਾਨ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।ਪਿਛਲੇ ਦਿਨੀ ਇਸ ਸੰਬੰਧੀ ਅਖਬਾਰਾਂ ਵਿੱਚ ਛਪੇ ਉਨਾਂ ਦੇ ਬਿਆਨ ਬਾਰੇ ਸ਼ਪਸ਼ਟ ਕੀਤਾ ਕਿ ਉਨ੍ਹਾਂ ਦਾ ਭਾਵ ਇਹ ਸੀ ਕਿ ਅਜਿਹੀ ਘਟਨਾ ਵਾਪਰਨ ਤੇ ਕੇਂਦਰ ਸਰਕਾਰ ਇਸਦਾ ਚੋਣਾਂ ਦੌਰਾਨ ਲਾਭ ਉਠਾਉਣ ਦਾ ਯਤਨ ਕਰਦੀ ਹੈ।ਉਹ ਭਾਜਪਾ ਦੀ ਅਜਿਹੀ ਮਾਨਸਿਕਤਾ ਦੀ ਆਲੋਚਨਾ ਕਰਦੇ ਹਨ।ਉਨ੍ਹਾਂ ਇਕ ਵਾਰ ਫੇਰ ਇਸ ਮੰਦਭਾਗੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਆਪਣੀ ਫੌਜ ਦੀ ਬਹਾਦਰੀ ਤੇ ਹਮੇਸ਼ਾ ਗਰਵ ਰਹੇਗਾ।