← ਪਿਛੇ ਪਰਤੋ
ਘਨੌਲੀ ਰੇਲਵੇ ਫਾਟਕਾਂ ਤੇ ਕਾਰ ਨੂੰ ਅਚਾਨਕ ਅੱਗ ਲੱਗੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 6 ਮਈ 2024: ਘਨੌਲੀ ਰੇਲਵੇ ਫਾਟਕਾਂ ਤੇ ਇੱਕ ਸਕੋਰਪੀਓ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਵਾਸੀ ਰਾਵਲਮਾਜਰਾ ਸਰਕਾਰੀ ਕੰਨਿਆ ਹਾਈ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਣੀ ਡਿਊਟੀ ਉਪਰੰਤ ਸਕੋਰਪੀਓ ਕਾਰ ਨੰਬਰ ਪੀਬੀ 23 ਐਫ 0020 ਪਰ ਸਵਾਰ ਹੋ ਕੇ ਆਪਣੇ ਘਰ ਰਾਵਲਮਾਜਰਾ ਆ ਰਿਹਾ ਸੀ ਕਿ ਜਦੋਂ ਘਨੌਲੀ ਫਾਟਕਾਂ ਤੇ ਪਹੁੰਚਿਆ ਤਾਂ ਉਹਨਾਂ ਦੀ ਸਪੋਰਪੀਓ ਕਾਰ ਦੇ ਬੋਨਟ ਵਿੱਚੋਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ, ਦੇਖਦਿਆਂ-ਦੇਖਦਿਆਂ ਬੋਨਟ ਅੰਦਰ ਅੱਗ ਲੱਗ ਗਈ ਅਤੇ ਮੌਕੇ ਤੇ ਇਕੱਤਰ ਰਾਹਗੀਰਾਂ ਤੇ ਨੌਜਵਾਨਾਂ ਵੱਲੋਂ ਜਿੱਥੇ ਪ੍ਰਿੰਸੀਪਲ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਉੱਥੇ ਹੀ ਨੌਜਵਾਨਾਂ ਵੱਲੋਂ ਪਾਣੀ ਨਾਲ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਧਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਤੇ ਪੂਰੀ ਤਰ੍ਹਾਂ ਕਾਬੂ ਕੀਤਾ ਗਿਆ। ਉਪਰੰਤ ਰੂਪਨਗਰ ਤੋ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਸਨ। ਅੱਗ ਲੱਗਣ ਦਾ ਕਾਰਨ ਓਵਰ ਹੀਟ ਸਾਰਟ ਸਰਕਟ ਹੋ ਸਕਦਾ ਹੈ।
Total Responses : 1036