ਜਿੱਤਣ ਉਪਰੰਤ ਪੰਜਾਬ ਦਾ ਬਾਰਡਰ ਖੁਲਵਾਇਆ ਜਾਵੇਗਾ: ਕੁਲਬੀਰ ਜੀਰਾ
ਮੈਨੂੰ ਰਾਣਾ ਗੁਰਜੀਤ ਸਿੰਘ ਨੇ ਟਿਕਟ ਲੈ ਕੇ ਦਿੱਤੀ: ਜੀਰਾ
ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦਿੱਤਾ ਜੀਰਾ ਨੂੰ ਖੁੱਲ ਕੇ ਸਮਰਥਨ
ਰਾਣਾ ਗੁਰਜੀਤ ਸਿੰਘ ਨੇ ਹਲਕੇ ਦੇ ਲੋਕਾਂ ਨੂੰ ਜੀਰਾ ਦੇ ਹੱਕ ਚ ਵੋਟਾਂ ਪਾਉਣ ਦੀ ਕੀਤੀ ਅਪੀਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 6 ਮਈ,2024- ਪੰਥਕ ਸੀਟ ਨਾਲ ਜਾਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਸਥਾਨਕ ਇੰਪੀਰੀਅਲ ਪੇਲੇਸ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਕਰਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੁਲਬੀਰ ਸਿੰਘ ਜੀਰਾ ਨੂੰ ਖੁੱਲ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਕੁਲਬੀਰ ਸਿੰਘ ਜੀਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਵੀ ਦਵਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਟਕਸਾਲੀ ਕਾਂਗਰਸੀ ਆਗੂ ਪ੍ਰੋਫੈਸਰ ਚਰਨ ਸਿੰਘ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾਰੇਆਂ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲਬੀਰ ਸਿੰਘ ਜੀ ਦਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਉਥੇ ਕੁਲਬੀਰ ਸਿੰਘ ਜੀਰਾ ਨੂੰ ਹਲਕੇ ਵਿੱਚੋਂ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣ ਦਾ ਭਰੋਸਾ ਵੀ ਦਵਾਇਆ।
ਆਪਣੇ ਸੰਬੋਧਨ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਜੀਰਾ ਬਹੁਤ ਹੀ ਯੋਗ ਉਮੀਦਵਾਰ ਹਨ ਜੋ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਤੋਂ ਚੰਗੀ ਤਰਾਂ ਜਾਣੂ ਹਨ। ਉਹਨਾਂ ਇਹ ਵੀ ਕਿਹਾ ਕਿ ਚੋਣਾਂ ਮਗਰੋਂ ਹਲਕੇ ਅੰਦਰ ਨਾ ਭਾਜਪਾ, ਨਾ ਆਪ, ਨਾ ਅਕਾਲੀ ਦਲ ਤੇ ਨਾ ਹੀ ਕੋਈ ਹੋਰ ਨਜ਼ਰ ਆਵੇਗਾ।
ਆਪਣੇ ਸੰਬੋਧਨ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰਾ ਨੇ ਸਪਸ਼ਟ ਕੀਤਾ ਕਿ ਮੈਨੂੰ ਰਾਣਾ ਗੁਰਜੀਤ ਸਿੰਘ ਹੁਰਾਂ ਵੱਲੋਂ ਟਿਕਟ ਲੈ ਕੇ ਦਿੱਤੀ ਗਈ ਹੈ ਅਤੇ ਮੇਰੀ ਜਿੱਤ ਤੇ ਹਾਰ ਵੀ ਰਾਣਾ ਗੁਰਜੀਤ ਸਿੰਘ ਦੀ ਹੀ ਹੋਵੇਗੀ। ਉਹਨਾਂ ਕਿਹਾ ਕਿ ਜਿੱਥੇ ਰਾਣਾ ਉੱਥੇ ਜਾਣਾ ਇਸ ਤੋਂ ਇਲਾਵਾ ਕਿਸੇ ਹੋਰ ਦਾ ਸਮਾਰਥਨ ਨਹੀਂ ਚਾਹੀਦਾ।ਉਹਨਾਂ ਕਿਹਾ ਕਿ ਜਿੱਤਣ ਉਪਰੰਤ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਬਾਰਡਰ ਖੁਲਵਾਇਆ ਜਾਵੇਗਾ ਤਾਂ ਜੋ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਚੱਲ ਸਕੇ। ਉਹਨਾਂ ਹਲਕੇ ਦੇ ਲੋਕਾਂ ਕੋਲੋਂ ਸਮਰਥਨ ਵੀ ਮੰਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਵੀਰ ਸਿੰਘ ਕੇਬੀ ਪੰਚਾਇਤ ਸੰਮਤੀ ਦੇ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸਧੂਵਾਲ, ਇੰਦਰਜੀਤ ਸਿੰਘ ਲਿਫਟਰ, ਪ੍ਰਭ ਰਤਨਪਾਲ, ਬਖਸ਼ੀਸ਼ ਸਿੰਘ ਬੱਬੂ, ਅਨਿਲ ਕੁਮਾਰ ਭੋਲਾ ਸ਼ਾਹ, ਟਕਸਾਲੀ ਕਾਂਗਰਸੀ ਸੰਤੋਖ ਸਿੰਘ ਭਾਗੋਰਾਈਆਂ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਪ੍ਰੋਫੈਸਰ ਬਲਜੀਤ ਸਿੰਘ ਟਿੱਬਾ, ਬਿੱਲਾ ਸ਼ਾਹ, ਸੈਕਟਰੀ ਅਮਰੀਕ ਸਿੰਘ ਕਬੀਰਪੁਰ, ਯੋਗਰਾਜ ਸਿੰਘ ਮੋਮੀ, ਬਾਬਾ ਪ੍ਰਿਤਪਾਲ ਸਿੰਘ ਪਾਲੀ, ਚਰਨ ਸਿੰਘ ਲੋਧੀਵਾਲ, ਸਾਬਕਾ ਚੇਅਰਮੈਨ ਸੰਤੋਖ ਸਿੰਘ ਭਾਗੋਆਂ ਰਾਈਆਂ , ਤਾਰਾ ਸਿੰਘ ਮੋਖ਼ੇ, ਰੂਬੀ ਦੀਪੇਵਾਲ, ਮਾਨਵ ਜੈਲਦਾਰ, ਜਸਵੰਤ ਸਿੰਘ ਜੰਮੂ, ਜਸਵਿੰਦਰ ਸਿੰਘ ਭੈਣੀ, ਸੁਨੀਤਾ ਧੀਰ ਪ੍ਰਧਾਨ ਮਹਿਲਾ ਵਿੰਗ, ਗਰਦੌਰ ਸਿੰਘ ਆਹਲੀ, ਕਰਨੈਲ ਸਿੰਘ ਮੰਡ, ਗੁਰਦੇਵ ਸਿੰਘ ਸ਼ਾਹ, ਸਰਪੰਚ ਭੁਪਿੰਦਰ ਸਿੰਘ ਬੂਲੇ, ਜਸਵਿੰਦਰ ਸਿੰਘ ਹੈਵਤਪੁਰ, ਹਰਬੀਰ ਸਿੰਘ ਸ਼ਤਾਬਗੜ, ਬਲਵੀਰ ਲਾਲ ਭਾਗੋ ਬੁੱਢਾ, ਗੁਰਮੇਜ ਸਿੰਘ ਆਹਲੀ ਆਦਿ ਵੀ ਹਾਜ਼ਰ ਸਨ।