ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨਾਲ ਰੂ-ਬ-ਰੂ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ , 7 ਮਈ 2024:- ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਪਟਿਆਲਾ ਦੀਆਂ ਕਵਿੱਤਰੀਆਂ ਦੀ ਖ਼ਾਸ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ। ਢੱਲ ਬਿਲਡਰਜ਼ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਹਰਦੀਪ ਸੱਭਰਵਾਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੋਡ, ਪਾਲ ਖਰੋਡ ਤੇ ਢੱਲ ਗੁਰਮੀਤ ਵੱਲੋਂ ਕਰਵਾਏ ਜਾ ਰਹੇ।ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਪੰਜਾਬੀ ਦੀ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨਾਲ ਰੂ-ਬ-ਰੂ ਪ੍ਰੋਗ੍ਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ। ਨਵਦੀਪ ਸਿੰਘ ਮੁੰਡੀ ਨੇ ਮੰਚ ਸੰਚਾਲਨ ਕਰਦੇ ਹੋਏ। ਹਾਜ਼ਰੀਨ ਨਾਲ ਸੁਖਵਿੰਦਰ ਅੰਮ੍ਰਿਤ ਦੀ ਜਾਣ ਪਛਾਣ ਕਰਵਾਈ। ਉਪਰੰਤ ਕਮਲ ਸੇਖੋਂ ਨੇ ਸ਼ਾਇਰਾ ਦੀਆਂ ਕਿਤਾਬਾਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਕਿਸਾਨ ਸੰਘਰਸ਼ ਸਮੇਂ ਉਹਨਾਂ ਦੇ ਯੋਗਦਾਨ ਬਾਰੇ ਦੱਸਿਆ। ਸੁਖਵਿੰਦਰ ਅੰਮ੍ਰਿਤ ਨੇ ਆਪਣੇ ਸਾਹਿਤਿਕ ਸਫ਼ਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ,ਕਿ ਕੁਦਰਤ ਨੇ ਉਹਨਾਂ ਨੂੰ ਕਲਮ ਫੜਾ ਦੁਨੀਆ ਤੇ ਭੇਜਿਆ। ਉਹਨਾਂ ਸੁਖਵਿੰਦਰ ਅੰਮ੍ਰਿਤ ਬਣਨ ਦੀ ਸਾਰੀ ਗਾਥਾ ਸੁਣਾਈ। ਸ਼ਾਇਰਾਂ ਨੇ ਦੱਸਿਆ ਕਿ ਕੁੜੀਆਂ ਦਾ ਸੰਘਰਸ਼ ਗਹਿਰਾ, ਬਹੁ ਪਰਤਾ ਹੁੰਦਾ। ਗੱਲ-ਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ। ਸੁਖਵਿੰਦਰ ਚਹਿਲ ਨੇ ਉਹਨਾਂ ਦੇ ਸਾਹਿਤਿਕ ਕਾਰਜ ਤੇ ਆਪਣੇ ਵਿਚਾਰ ਤੇ ਸਵਾਲ ਰੱਖੇ। ਹਾਜ਼ਰੀਨ ਕਵੀ ਤੇ ਕਵਿੱਤਰੀਆਂ ਨੇ ਵੀ ਆਪਣੇ ਸਵਾਲ ਤੇ ਉਹਨਾਂ ਦੇ ਸਾਹਿਤਿਕ ਸਫ਼ਰ ਬਾਰੇ ਗੱਲ ਬਾਤ ਕੀਤੀ।
ਸ਼ਾਇਰਾ ਨੇ ਆਪਣੀਆਂ ਗ਼ਜ਼ਲਾਂ, ਨਜ਼ਮਾਂ ਤੇ ਗੀਤ ਵੀ ਸਾਂਝੇ ਕੀਤੇ । ਇਸ ਮੌਕੇ ਤੇ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਸਾਥੀ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਕਮਲ ਸੇਖੋਂ, ਡਾ. ਅਰਵਿੰਦਰ ਕਾਕੜਾ, ਸੰਦੀਪ ਜਸਵਾਲ, ਰਾਜਵਿੰਦਰ ਜਟਾਣਾ, ਰਮਨਦੀਪ ਵਿਰਕ, ਨਰਿੰਦਰਪਾਲ ਕੌਰ, ਹਰਪ੍ਰੀਤ ਕੌਰ ਸੰਧੂ, ਕੁਲਵਿੰਦਰ ਚਾਵਲਾ, ਰਮਾ ਰਮੇਸ਼ਵਰੀ, ਪਰਮਿੰਦਰ ਕੌਰ ਅਮਨ, ਚਰਨਜੀਤ ਜੋਤ, ਮਨਿੰਦਰ ਕੌਰ ਬੱਸੀ, ਦਮਨਪ੍ਰੀਤ ਕੌਰ, ਡਾ. ਜੀ.ਐਸ ਆਨੰਦ, ਅਮਰਦੀਪ ਸਿੰਘ ਅਮਰ, ਦਵਿੰਦਰ ਪਟਿਆਲਵੀ, ਹਸਨਪ੍ਰੀਤ ਸਿੰਘ, ਕਮਲ ਬਾਲਦ ਕਲਾਂ, ਰਮਨਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਅਮਰਜੀਤ ਖਰੋਡ, ਢੱਲ ਗੁਰਮੀਤ, ਨਵਦੀਪ ਸਿੰਘ ਮੁੰਡੀ, ਸੁਖਵਿੰਦਰ ਚਹਿਲ, ਪਾਲ ਖਰੋਡ ਆਦਿ ਹਾਜ਼ਰ ਰਹੇ। ਗੁਰਮੀਤ ਢੱਲ ਨੇ ਸਾਂਝਾ ਸਾਹਿਤਕ ਮੰਚ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਉਪਰੰਤ ਪਟਿਆਲਾ ਦੀਆਂ ਹਾਜ਼ਰ ਕਵਿੱਤਰੀਆਂ ਤੇ ਸਾਂਝਾ ਸਾਹਿਤਕ ਮੰਚ ਵੱਲੋਂ ਸੁਖਵਿੰਦਰ ਅੰਮ੍ਰਿਤ ਤੇ ਉਹਨਾਂ ਦੇ ਜੀਵਨ ਸਾਥੀ ਅਮਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ।