ਲੋਕ ਸਭਾ ਚੋਣਾਂ ਲਈ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 07 ਮਈ 2024 - ਜਿਲਾ ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਐਸ ਡੀ ਐਮ ਕਮ ਚੋਣ ਅਫਸਰ ਬਲਾਚੌਰ ਦੀਆ ਹਦਾਇਤਾ ਅਨੁਸਾਰ ਸਵੀਪ ਨੋਡਲ ਅਫ਼ਸਰ 048 ਬਲਾਚੌਰ ਰਜਿੰਦਰ ਕੁਮਾਰ ਅਤੇ ਨੇ ਲੋਕ ਸਭਾ 2024 ਲਈ ਵੋਟਾ ਪਾਉਣ ਲਈ ਜਾਗਰੂਕ ਕੀਤਾ ਗਿਆ। ਕਲੱਬ ਦੇ ਮੈਂਬਰਾਂ ਅਤੇ ਖਿਡਾਰੀਆਂ ਨੂੰ ਵੋਟ ਬਿਨਾਂ ਕਿਸੇ ਲਾਲਚ ਦੇ ਪਾਉਣ ਲਈ ਪ੍ਰੇਰਿਤ ਕੀਤਾ। ਇਸ ਵਾਰ 75 ਪਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸੰਵਿਧਾਨ ਵਿੱਚ ਸਾਨੂੰ ਵੋਟ ਪੈਣ ਦਾ ਅਧਿਕਾਰ ਹੈ।ਲੋਕਤੰਤਰ ਦੀ ਸਫ਼ਲਤਾ ਲਈ ਹਰ ਵੋਟਰ ਇੱਕ ਜੂਨ ,2024 ਪੋਲਿੰਗ ਬੂਥ ਤੇ ਵੋਟ ਪਾਉਣ ਜਾਣ। ਇੱਕ-ਇੱਕ ਵੋਟ ਪਾਉਣ ਨਾਲ ਤੁਹਾਡੀ ਮਨ ਪਸੰਦ ਦੀ ਸਰਕਾਰ ਚੁਣੀ ਜਾ ਸਕਦੀ ਹੈ।ਸਾਰੇ ਕਲੱਬ ਮੈਂਬਰਾਂ ਤੇ ਖਿਡਾਰੀਆਂ ਨੇ ਵੋਟਰ ਪ੍ਰਾਣ ਲਿਆ ਕਿ ਲੋਕ ਸਭਾ ਚੋਣਾਂ ਵਿੱਚ ਖੁਦ ਅਤੇ ਆਪਣੇ ਪਰਿਵਾਰ ਦੀ ਵੋਟ ਜ਼ਰੂਰ ਪੋਲ ਕਰਨਗੇ।ਇਸ ਮੌਕੇ ਰਾਮ ਸਿੰਘ, ਸੁਰਜੀਤ ਸਿੰਘ,ਬਾਬਾ ਹਰਜਿੰਦਰ ਸਿੰਘ, ਸੰਤੋਖ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ,ਸੁੱਚਾ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।,